ਨਵੀਂ ਦਿੱਲੀ : ਮੋਦੀ ਸਰਕਾਰ ਨੇ ਪੰਜਾਬ ਦੇ ਸਾਬਕਾ ਡੀ ਜੀ ਪੀ ਦਿਨਕਰ ਗੁਪਤਾ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ ਆਈ ਏ) ਦਾ ਡਾਇਰੈਕਟਰ ਜਨਰਲ ਬਣਾਉਣ ਤੋਂ ਬਾਅਦ ਸ਼ੁੱਕਰਵਾਰ ਤਪਨ ਡੇਕਾ ਨੂੰ ਇੰਟੈਲੀਜੈਂਸ ਬਿਊਰੋ (ਆਈ ਬੀ) ਦਾ ਡਾਇਰੈਕਟਰ ਨਿਯੁਕਤ ਕੀਤਾ, ਜਦਕਿ ਸਾਮੰਤ ਗੋਇਲ ਦੀ ਰਿਸਰਚ ਐਂਡ ਅਨੈਲੇਸਿਜ਼ ਵਿੰਗ (ਰਾਅ) ਦੇ ਸਕੱਤਰ ਵਜੋਂ ਮਿਆਦ ਇਕ ਸਾਲ ਵਧਾ ਦਿੱਤੀ | 1988 ਬੈਚ ਦੇ ਹਿਮਾਚਲ ਪ੍ਰਦੇਸ਼ ਕੈਡਰ ਦੇ ਡੇਕਾ ਇੰਟੈਲੀਜੈਂਸ ਬਿਊਰੋ ਦੇ ਓਪ੍ਰੇਸ਼ਨਜ਼ ਡੈੱਸਕ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਸਨ | ਡੇਕਾ ਨੂੰ ਦਹਿਸ਼ਤਗਰਦੀ ਨਾਲ ਨਿਬੜਨ ਦਾ ਮਾਹਰ ਸਮਝਿਆ ਜਾਂਦਾ ਹੈ |