33.7 C
Jalandhar
Saturday, April 20, 2024
spot_img

ਇਹ ਸੜਕ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਲਿਸ਼ਕਾਈ ਗਈ ਸੀ

ਬੇਂਗਲੁਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 20 ਜੂਨ ਦੇ ਬੇਂਗਲੁਰੂ ਦੌਰੇ ਤੋਂ ਦੋ ਦਿਨ ਪਹਿਲਾਂ ਜਿਹੜੀ ਸੜਕ ਨੂੰ ਲੁੱਕ ਪਾ ਕੇ ਸ਼ਿੰਗਾਰਿਆ ਗਿਆ ਸੀ, ਉਹ ਬਹਿ ਗਈ ਹੈ | ਇਸ ਨੇ ਸੂਬੇ ਦੀ ਭਾਜਪਾ ਸਰਕਾਰ ਦੀ ਹਾਲਤ ਕਾਫੀ ਹਾਸੋਹੀਣੀ ਕਰ ਦਿੱਤੀ ਹੈ |
ਬਰੁਹਤ ਬੇਂਗਲੁਰੂ ਮਹਾਨਗਰ ਪਾਲਿਕੇ (ਬੀ ਬੀ ਐੱਮ ਪੀ) ਨੇ ਮੋਦੀ ਦੇ ਦੌਰੇ ਤੋਂ ਪਹਿਲਾਂ ਸੜਕਾਂ ਲਿਸ਼ਕਾਉਣ ‘ਤੇ 23 ਕਰੋੜ ਰੁਪਏ ਖਰਚੇ ਸਨ | ਇਨ੍ਹਾਂ ਵਿੱਚੋਂ ਸਾਢੇ 6 ਕਰੋੜ ਰੁਪਏ ਨਾਲ ਉਸ ਸੜਕ ਨੂੰ ਨਵਿਆਇਆ ਗਿਆ ਸੀ, ਜਿਹੜੀ ਬੰਗਲੌਰ ਯੂਨੀਵਰਸਿਟੀ ਦੇ ਕੈਂਪਸ ਵਿੱਚੋਂ ਲੰਘਦੀ ਹੈ | ਇਧਰੋਂ ਹੀ ਪ੍ਰਧਾਨ ਮੰਤਰੀ ਸੋਮਵਾਰ ਡਾ. ਬੀ ਆਰ ਅੰਬੇਡਕਰ ਸਕੂਲ ਆਫ ਇਕਨਾਮਿਕਸ ਗਏ ਸਨ | ਪ੍ਰਧਾਨ ਮੰਤਰੀ ਦੇ ਦਿੱਲੀ ਰਵਾਨਾ ਹੋਣ ਤੋਂ ਬਾਅਦ 24 ਘੰਟੇ ਦੇ ਅੰਦਰ ਹੀ ਮੀਂਹ ਕਾਰਨ ਸੜਕ ਬਹਿ ਗਈ | ਹੁਣ ਸੜਕ ਨੂੰ ਦੁਬਾਰਾ ਠੀਕ ਕੀਤਾ ਜਾ ਰਿਹਾ ਹੈ, ਪਰ ਇਸ ਦੇ ਪੈਸੇ ਠੇਕੇਦਾਰ ਨੂੰ ਆਪਣੇ ਕੋਲੋਂ ਖਰਚਣੇ ਪੈਣਗੇ | ਮੁੱਖ ਮੰਤਰੀ ਬਸਵਰਾਜ ਬੋਮਈ ਵੱਲੋਂ ਬੀ ਬੀ ਐੱਮ ਪੀ ਦੇ ਕਮਿਸ਼ਨਰ ਨੂੰ ਵੀਰਵਾਰ ਕਾਰਵਾਈ ਕਰਨ ਦੀ ਹਦਾਇਤ ਤੋਂ ਬਾਅਦ ਤਿੰਨ ਇੰਜੀਨੀਅਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ | ਮੁੱਖ ਮੰਤਰੀ ਨੇ ਉਂਜ ਕਿਹਾ ਹੈ ਕਿ ਹਾਲ ਹੀ ਵਿਚ ਉਥੇ ਪਾਣੀ ਦੀ ਨਵੀਂ ਪਾਈਪ ਪਾਈ ਗਈ ਸੀ, ਜਿਹੜੀ ਲੀਕ ਕਰਨ ਨਾਲ ਸੜਕ ਨੂੰ ਨੁਕਸਾਨ ਪੁੱਜਾ | ਇਸੇ ਦੌਰਾਨ ਹਾਈ ਕੋਰਟ ਨੇ ਕੁਝ ਨਾਗਰਿਕਾਂ ਵੱਲੋਂ ਸ਼ਹਿਰ ਦੇ ਕੰਮਾਂ ਬਾਰੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਹੈਰਾਨੀ ਜ਼ਾਹਰ ਕੀਤੀ ਕਿ ਕੀ ਨਗਰਪਾਲਿਕਾ ਨੂੰ ਕੰਮ ਕਰਨ ਲਈ ਪੇ੍ਰਰਨ ਲਈ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਸ਼ਹਿਰ ਦੇ ਛੇਤੀ-ਛੇਤੀ ਦੌਰੇ ਕਰਦੇ ਰਹਿਣਾ ਚਾਹੀਦਾ | ਹਾਈ ਕੋਰਟ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਖਰਚੇ ਗਏ ਕਰੋੜਾਂ ਰੁਪਏ ਦੇ ਹਵਾਲੇ ਨਾਲ ਇਹ ਟਿੱਪਣੀ ਕੀਤੀ |

Related Articles

LEAVE A REPLY

Please enter your comment!
Please enter your name here

Latest Articles