ਇੰਫਾਲ : ਆਸਾਮ ਰਾਈਫਲਜ਼ ਨੇ ਮਨੀਪੁਰ ਦੀ ਰਾਜਧਾਨੀ ਇੰਫਾਲ ’ਚ ਸਿਵਲ ਸੁਸਾਇਟੀ ਗਰੁੱਪ ‘ਕੋਆਰਡੀਨੇਟਿੰਗ ਕਮੇਟੀ ਆਨ ਮਨੀਪੁਰ ਇੰਟੈਗਰਿਟੀ’ ਦੇ ਮੁਖੀ ਖਿਲਾਫ ਦੇਸ਼ਧ੍ਰੋਹ ਅਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਇੱਕ ਉੱਚ ਪੱਧਰੀ ਰੱਖਿਆ ਸੂਤਰ ਨੇ ਦੱਸਿਆ ਕਿ ਕਮੇਟੀ ਨੇ ਲੋਕਾਂ ਨੂੰ ‘ਹਥਿਆਰ ਨਾ ਛੱਡਣ’ ਦਾ ਸੱਦਾ ਦਿੱਤਾ ਸੀ। ਇਸ ਮਗਰੋਂ ਉਸ ਖਿਲਾਫ 10 ਜੁਲਾਈ ਨੂੰ ਐੱਫ ਆਈ ਆਰ ਦਰਜ ਕੀਤੀ ਗਈ। ਇਕ ਪੁਲਸ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾਅਸੀਂ ਚੂਰਾਚਾਂਦਪੁਰ ਥਾਣੇ ’ਚ ਜਥੇਬੰਦੀ ਦੇ ਕੋਆਰਡੀਨੇਟਰ ਜਿਤੇਂਦਰ ਨਿੰਗੋਂਬਰਾ ਖਿਲਾਫ ਆਈ ਪੀ ਸੀ ਦੀ ਦੇਸ਼ਧ੍ਰੋਹ ਨਾਲ ਸੰਬੰਧਤ ਧਾਰਾ 124 ਏ ਅਤੇ ਧਰਮ, ਨਸਲ, ਜਨਮ ਸਥਾਨ, ਨਿਵਾਸ, ਭਾਸ਼ਾ ਆਦਿ ਦੇ ਆਧਾਰ ’ਤੇ ਵੱਖ-ਵੱਖ ਫਿਰਕਿਆਂ ’ਚ ਦੁਸ਼ਮਣੀ ਪੈਦਾ ਕਰਨ ਨਾਲ ਜੁੜੀ ਧਾਰਾ 153 ਏ ਤਹਿਤ ਕੇਸ ਦਰਜ ਕੀਤਾ ਹੈ। ਸੂਤਰਾਂ ਨੇ ਦੋਸ਼ ਲਾਇਆ ਕਿ 30 ਜੂਨ ਨੂੰ ਬਿਸ਼ਨਪੁਰ ਦੇ ਮੋਈਰਾਂਗ ਵਿੱਚ ਫੌਜ ਨੇ ਕਈ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਮਾਰਕੁੱਟ ਕੀਤੀ ਸੀ। ਹਾਲਾਂਕਿ, ਸੈਨਾ ਨੇ ਇਹ ਦੋਸ਼ ਰੱਦ ਕਰ ਦਿੱਤਾ।




