28.9 C
Jalandhar
Sunday, August 14, 2022
spot_img

ਅਗਨੀਪੱਥ ਵਿਰੁੱਧ ਪੰਜਾਬ ਸਰਕਾਰ ਵਿਧਾਨ ਸਭਾ ‘ਚ ਮਤਾ ਪਾਸ ਕਰੇ : ਸੀ ਪੀ ਆਈ

ਚੰਡੀਗੜ੍ਹ (ਗੁਰਜੀਤ ਬਿੱਲਾ)
ਫੌਜ ਵਿਚ ਭਰਤੀ ਸਮਾਂ ਸਿਰਫ 4 ਚਾਰ ਸਾਲ ਕਰਨ ਦੇ ਕੇਂਦਰੀ ਮੋਦੀ ਸਰਕਾਰ ਦੇ ਫੈਸਲੇ ਵਿਰੁੱਧ ਪੰਜਾਬ ਸੀ ਪੀ ਆਈ ਨੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਅਤੇ ਜਮਹੂਰੀ ਸ਼ਕਤੀਆਂ ਨੂੰ ਸਾਂਝਾ ਅੰਦੋਲਨ ਛੇੜਨ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਚੱਲ ਰਹੇ ਵਿਧਾਨ ਸਭਾ ਦੇ ਸਮਾਗਮ ਵਿਚ ਇਸ ਵਿਰੁੱਧ ਸਰਵਸੰਮਤੀ ਨਾਲ ਮਤਾ ਪਾਸ ਕਰਨ ਅਤੇ ਮੋਦੀ ਸਰਕਾਰ ਨੂੰ ਇਸ ਨੂੰ ਤੁਰੰਤ ਵਾਪਸ ਲੈਣ ਲਈ  ਮਜਬੂਰ ਕਰਨ | ਅੱਜ ਇਥੇ ਪਾਰਟੀ ਦੇ ਪ੍ਰਮੁੱਖ ਆਗੂਆਂ-ਸਰਵਸਾਥੀ ਭੂਪਿੰਦਰ ਸਾਂਬਰ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਪਿ੍ਥੀਪਾਲ ਸਿੰਘ ਮਾੜੀਮੇਘਾ, ਗੁਲਜ਼ਾਰ ਗੋਰੀਆ, ਡਾਕਟਰ ਅਰੁਣ ਮਿੱਤਰਾ ਆਦਿ ਨਾਲ ਸਲਾਹ-ਮਸ਼ਵਰਾ ਕਰਨ ਪਿੱਛੋਂ ਪਾਰਟੀ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਸਮਝਦੀ ਹੈ ਕਿ  ਪੰਜਾਬ ਨੇ ਦੇਸ਼ ਦੀ ਰੱਖਿਆ ਕਰਨ ਵਿਚ ਹੋਈਆਂ ਸਾਰੀਆਂ ਜੰਗਾਂ ਵਿਚ ਮਹਾਨ ਯੋਗਦਾਨ ਪਾਇਆ ਹੈ ਅਤੇ ਮੂਹਰਲੀਆਂ ਕਤਾਰਾਂ ਵਿਚ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ | ਹਰ ਖੇਤਰ ਵਿਚ ਬੇਰੁਜ਼ਗਾਰੀ ਦੀ ਭਰਮਾਰ ਹੈ | ਬਹੁਤ ਵੱਡਾ ਹਿੱਸਾ ਪੰਜਾਬ ਦੇ ਨੌਜਵਾਨ ਫੌਜ ਵਿਚ ਭਰਤੀ ਹੋ ਕੇ ਆਪਣਾ ਪਰਵਾਰ ਪਾਲ ਰਹੇ ਹਨ | ਹੁਣ ਫੌਜ ਵਿਚ ਵੀ ਪੱਕੀ ਭਰਤੀ ਖਤਮ ਕਰਕੇ ਇਸ ਨੂੰ ਸਿਰਫ ਚਾਰ ਸਾਲ ਦੇ ਠੇਕੇ ‘ਤੇ ਭਰਤੀ ਕਰਕੇ ਰੁਜ਼ਗਾਰ ਦਾ ਇਹ ਪਾਸਾ ਵੀ ਖਤਮ ਕਰ ਦਿੱਤਾ ਗਿਆ ਹੈ | ਸਾਥੀ ਬਰਾੜ ਨੇ ਆਖਿਆ ਕਿ ਪਾਰਟੀ ਦਾ ਪੱਕਾ ਵਿਚਾਰ ਹੈ ਕਿ ਮੌਜੂਦਾ ਵਿਧਾਨ ਸਭਾ ਵਿਚ ਇਸ ਮੁੱਦੇ ਨੂੰ ਵਿਚਾਰ ਕੇ ਸਖਤ ਸ਼ਬਦਾਂ ਵਿਚ ਇਸ ਵਿਰੁੱਧ ਮਤਾ ਪਾਸ ਕਰਨਾ ਚਾਹੀਦਾ ਹੈ, ਬਲਕਿ ਪਾਰਟੀ ਸਮਝਦੀ ਹੈ ਕਿ ਕਿਸਾਨ ਅੰਦੋਲਨ ਵਾਂਗ ਇਸ ਮੁੱਦੇ ‘ਤੇ ਵੀ ਪੰਜਾਬੀਆਂ ਨੂੰ ਸਾਂਝੇ ਤੌਰ ‘ਤੇ  ਸੰਘਰਸ਼  ਰਾਹੀਂ  ਦੇਸ਼  ਦੀਆਂ  ਜਮਹੂਰੀ  ਸ਼ਕਤੀਆਂ ਨਾਲ ਤਾਲਮੇਲ ਕਰਕੇ ਜ਼ੋਰਦਾਰ ਸੰਘਰਸ਼ ਵਿੱਢਣਾ ਚਾਹੀਦਾ ਹੈ |
ਪਾਰਟੀ ਨੇ ਪੰਜਾਬ ਸਰਕਾਰ ਦੇ ਬੱਜਟ ‘ਤੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਇਹ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਇਕ ਡੰਗ-ਟਪਾਊ ਬੱਜਟ ਹੈ ਜਿਸ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ,  ਮਜ਼ਦੂਰਾਂ ਅਤੇ ਵਿਸ਼ੇਸ਼ ਕਰਕੇ ਬੇਰੁਜ਼ਗਾਰੀ ਦੇ ਸੁਆਲ ਤੇ ਕੁਝ ਵੀ ਨਹੀ— ਕਿਹਾ ਗਿਆ | ਖਾਲੀ ਅਸਾਮੀਆਂ ਭਰਨ ਅਤੇ ਰੁਜ਼ਗਾਰ ਦੇ ਨਵੇੱ ਸਾਧਨ ਲੱਭਣ ਵੱਲ ਕੋਈ ਗੰਭੀਰਤਾ ਨਜ਼ਰ ਨਹੀਂ ਆਈ | ਅਮਨ-ਕਾਨੂੰਨ ਦੀ ਹਾਲਤ ਪਿਛਲੀਆਂ ਸਰਕਾਰਾਂ ਵਾਂਗ ਹੀ ਵਿਗੜੀ ਹੋਈ ਹੈ, ਗੈਂਗਸਟਰਾਂ ਦੀਆਂ ਟੋਲੀਆਂ ਸ਼ਰ੍ਹੇਆਮ ਲੋਕਾਂ ਨੂੰ ਧਮਕੀਆਂ ਦੇ ਰਹੀਆਂ ਹਨ ਅਤੇ ਕਤਲਾਂ ਦੀਆਂ ਜ਼ਿੰਮੇਵਾਰੀਆਂ ਲੈ ਰਹੀਆਂ ਹਨ |
ਨਸ਼ਾ ਵਪਾਰ, ਰੇਤਾ ਬਜਰੀ, ਗੈਰ-ਕਾਨੂੰਨੀ ਮਾਈਨਿੰਗ ਆਦਿ ਵਿਚ ਕੋਈ ਵੀ ਉਸਾਰੂ ਕਦਮ ਪੁਟਿਆ ਨਜ਼ਰ ਨਹੀ— ਆ ਰਿਹਾ | ਪਾਰਟੀ ਸਮਝਦੀ ਹੈ ਕਿ ਭਾਵੇਂ ਸਰਕਾਰ ਨੂੰ ਹੋਂਦ ਵਿਚ ਆਇਆਂ ਕੋਈ ਬਹੁਤਾ ਸਮਾਂ ਨਹੀਂ ਹੋਇਆ, ਪਰ ਜੇਕਰ ਨੇਕ ਇਰਾਦਾ ਅਤੇ ਵਿਸ਼ਵਾਸ ਹੋਵੇ ਤਾਂ ਉਸ ਕੋਲ ਪੰਜਾਬ ਦੇ ਇਕਸਾਰ ਅਤੇ ਸਮੁੱਚੇ ਵਿਕਾਸ ਲਈ ਬਹੁਤ ਸਮਾਂ ਹੈ ਅਤੇ 92 ਵਿਧਾਨਕਾਰਾਂ ਦੀ ਸ਼ਕਤੀਸ਼ਾਲੀ ਟੀਮ ਹੈ, ਜਿਸ ਨਾਲ ਪੰਜਾਬ ਦੀਆਂ ਜਮਹੂਰੀ ਸ਼ਕਤੀਆਂ ਨੂੰ ਨਾਲ ਲੈ ਕੇ ਪੰਜਾਬ ਨੂੰ ਗੰਭੀਰ ਸੰਕਟ ਵਿੱਚੋਂ ਕੱਢਿਆ ਜਾ ਸਕਦਾ ਹੈ |  ਕੀ ਸਰਕਾਰ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਵਿਚ ਪ੍ਰਗਟ ਕੀਤੇ ਅਥਾਹ ਵਿਸ਼ਵਾਸ ਅਤੇ ਦਿੱਤੇ ਗਏ ਭਰੋਸੇ ‘ਤੇ ਪੂਰਾ ਉਤਰੇਗੀ? ਇਹ ਤਾਂ ਸਮਾਂ ਹੀ ਦੱਸੇਗਾ ਪਰ ਸਰਕਾਰ ਦਾ ਅਰੰਭਕ ਸਮਾਂ ਤਾਂ ਹਨੇਰੇ ਵਿਚ ਹੱਥ ਮਾਰਨ ਵਾਲਾ ਹੀ ਲੱਗਦਾ ਹੈ |

Related Articles

LEAVE A REPLY

Please enter your comment!
Please enter your name here

Latest Articles