25.5 C
Jalandhar
Tuesday, August 16, 2022
spot_img

ਬਸਪਾ ਨੇ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਕੀਤਾ ਫੈਸਲਾ : ਮਾਇਆਵਤੀ

ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਨੇ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਬਸਪਾ ਮੁਖੀ ਮਾਇਆਵਤੀ ਨੇ ਕਿਹਾ, ‘ਅਸੀਂ ਰਾਸ਼ਟਰਪਤੀ ਚੋਣ ਲਈ ਐੱਨ ਡੀ ਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ | ਸਾਡਾ ਇਹ ਫੈਸਲਾ ਨਾ ਤਾਂ ਭਾਜਪਾ ਜਾਂ ਐੱਨ ਡੀ ਏ ਦੇ ਸਮਰਥਨ ਵਿੱੱਚ ਹੈ ਅਤੇ ਨਾ ਹੀ ਵਿਰੋਧੀ ਧਿਰ ਦੇ ਖਿਲਾਫ, ਪਰ ਅਸੀਂ ਆਪਣੀ ਪਾਰਟੀ ਅਤੇ ਅੰਦੋਲਨ ਨੂੰ ਧਿਆਨ ‘ਚ ਰੱਖਦੇ ਹੋਏ ਇਹ ਫੈਸਲਾ ਕੀਤਾ ਹੈ |
ਇਸ ਪ੍ਰੈੱਸ ਕਾਨਫਰੰਸ ‘ਚ ਮਾਇਆਵਤੀ ਨੇ ਕਿਹਾ ਕਿ ਬਸਪਾ ਐੱਨ ਡੀ ਏ ਜਾਂ ਯੂ ਪੀ ਏ ਦੀ ਪਿਛਲਗੂ ਪਾਰਟੀ ਨਹੀਂ ਹੈ | ਉਨ੍ਹਾ ਕਿਹਾ ਕਿ ਬਸਪਾ ਆਜ਼ਾਦ ਅਤੇ ਨਿਡਰ ਰਹਿ ਕੇ ਕੰਮ ਕਰਨ ਵਾਲੀ ਪਾਰਟੀ ਹੈ | ਉਨ੍ਹਾ ਕਿਹਾ ਕਿ ਜੇਕਰ ਕੋਈ ਪਾਰਟੀ ਦੇਸ਼ ਦੇ ਪੱਛੜੇ ਵਰਗ ਲਈ ਕੰਮ ਕਰਦੀ ਹੈ ਤਾਂ ਬਸਪਾ ਉਸ ਦੇ ਨਾਲ ਖੜੀ ਹੈ |

Related Articles

LEAVE A REPLY

Please enter your comment!
Please enter your name here

Latest Articles