30.5 C
Jalandhar
Tuesday, August 16, 2022
spot_img

ਰਾਜਨੀਤੀ ਕਰਨ ਨਹੀਂ, ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਆਏ ਹਾਂ : ਕੇਜਰੀਵਾਲ

ਕੁੱਲੂ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਕੁੱਲੂ ਪਹੁੰਚੇ | ਭੂੰਤਰ ਏਅਰਪੋਰਟ ‘ਤੇ ਪਾਰਟੀ ਵਰਕਰਾਂ ਨੇ ਉਨ੍ਹਾ ਦਾ ਸਵਾਗਤ ਕੀਤਾ | ਅਰਵਿੰਦ ਕੇਜਰੀਵਾਲ ਨੇ ਕੁੱਲੂ ਕਾਲਜ ਗੇਟ ਤੋਂ ਲੈ ਕੇ ਫਾਲਪੁਰ ਤੱਕ 300 ਮੀਟਰ ਲੰਮੀ ਤਿਰੰਗਾ ਯਾਤਰੀ ਕੱਢੀ | ਰੱਥ ‘ਚ ਕੇਜਰੀਵਾਲ, ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ, ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਸੁਰਜੀਤ ਠਾਕੁਰ ਵੀ ਮੌਜੂਦ ਰਹੇ | ਫਾਲਪੁਰ ‘ਚ ਹੀ ਕੁਝ ਦੇਰ ਤੱਕ ਪ੍ਰਦੇਸ਼ ਸਰਕਾਰ ਨੂੰ ਸਿੱਖਿਆ, ਸਿਹਤ ਅਤੇ ਬਿਜਲੀ ਵਿਵਸਥਾ ਦੇ ਮੁੱਦੇ ‘ਤੇ ਘੇਰਿਆ | ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅਸੀਂ ਰਾਜਨੀਤੀ ਨਹੀਂ ਜਾਣਦੇ ਅਤੇ ਨਾ ਹੀ ਇੱਥੇ ਰਾਜਨੀਤੀ ਕਰਨ ਆਏ ਹਾਂ | ਸਾਡਾ ਸਫਰ ਅੰਨਾ ਅੰਦੋਲਨ ਤੋਂ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਅਸੀਂ ਪਾਰਟੀ ਦਾ ਗਠਨ ਕੀਤਾ | ਦੇਸ਼ ‘ਚ ਭਿ੍ਸ਼ਟਾਚਾਰ ਨੂੰ ਖਤਮ ਕਰਨਾ ਆਮ ਆਦਮੀ ਪਾਰਟੀ ਦਾ ਮਕਸਦ ਹੈ | ਸਭ ਤੋਂ ਪਹਿਲਾਂ ਦਿੱਲੀ ‘ਚ ਭਿ੍ਸ਼ਟਾਚਾਰ ਨੂੰ ਖ਼ਤਮ ਕੀਤਾ ਅਤੇ ਹੁਣ ਪੰਜਾਬ ‘ਚ ਇਸ ਵੱਲ ਕਦਮ ਵਧਾਏ ਹਨ | ਇਸ ਦੇ ਨਤੀਜੇ ਹੌਲੀ-ਹੌਲੀ ਤੁਹਾਡੇ ਸਾਹਮਣੇ ਆ ਰਹੇ ਹਨ | ਕੇਜਰੀਵਾਲ ਨੇ ਕਿਹਾ ਕਿ ਇੱਕ ਵਾਰ ਭਾਜਪਾ, ਕਾਂਗਰਸ ਦੇ ਰਿਵਾਜ ਨੂੰ ਛੱਡ ਕੇ ਹੁਣ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ | ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ‘ਚ ਸਾਫ-ਸੁਥਰਾ ਸ਼ਾਸਨ ਅਤੇ ਚੰਗਾ ਵਾਤਾਵਰਣ ਦੇਵੇਗੀ | ਹਿਮਾਚਲ ਪ੍ਰਦੇਸ਼ ਭਿ੍ਸ਼ਟਾਚਾਰ ਮੁਕਤ ਹੋਵੇਗਾ | ਦਿੱਲੀ ਅਤੇ ਪੰਜਾਬ ਦੀ ਤਰਜ਼ ‘ਤੇ ਹਿਮਾਚਲ ਨੂੰ ਵੀ ਭਿ੍ਸ਼ਟਾਚਾਰ ਮੁਕਤ ਕਰਾਂਗੇ |

Related Articles

LEAVE A REPLY

Please enter your comment!
Please enter your name here

Latest Articles