25.5 C
Jalandhar
Tuesday, August 16, 2022
spot_img

ਮੁਹੱਬਤ ‘ਚ ਸਰਹੱਦ ਪਾਰ ਜਾਣ ਦੀ ਕੋਸ਼ਿਸ਼

ਅੰਮਿ੍ਤਸਰ : ਸੰਯੁਕਤ ਚੈੱਕ ਪੋਸਟ ਅਟਾਰੀ ਵਿਖੇ ਕਸਟਮ ਅਧਿਕਾਰੀਆਂ ਨੇ ਪਾਕਿਸਤਾਨ ਜਾ ਰਹੀ ਮੱਧ ਪ੍ਰਦੇਸ਼ ਦੀ ਰੀਵਾ ਜ਼ਿਲ੍ਹੇ ਦੀ 21 ਸਾਲਾ ਲੜਕੀ ਨੂੰ ਰੋਕ ਲਿਆ | ਇਸ ਲੜਕੀ ਦੇ ਨਾਂਅ ਲੁੱਕ ਆਊਟ ਸਰਕੂਲਰ ਜਾਰੀ ਹੋਣ ਕਾਰਨ ਅਧਿਕਾਰੀਆਂ ਨੇ ਇਸ ਨੂੰ ਫੜ ਲਿਆ | ਲੜਕੀ ਪਾਕਿਸਤਾਨੀ ਲੜਕੇ ਦੇ ਪ੍ਰੇਮ ‘ਚ ਫਸ ਕੇ ਆਪਣੇ ਪਰਵਾਰ ਵਾਲਿਆਂ ਨੂੰ ਬਿਨਾ ਦੱਸੇ ਸ਼ਨੀਵਾਰ ਅਟਾਰੀ ਸਰਹੱਦ ਦੇ ਰਸਤੇ ਪਾਕਿਸਤਾਨ ਜਾਣ ਵਾਲੀ ਸੀ | ਬੀ ਐੱਸ ਐੱਫ਼ ਅਧਿਕਾਰੀਆਂ ਨੇ ਇਸ ਲੜਕੀ ਨੂੰ ਪੁਲਸ ਹਵਾਲੇ ਕਰ ਦਿੱਤਾ | ਪੁਲਸ ਨੇ ਇਸ ਬਾਰੇ ਰੀਵਾ ਪੁਲਸ ਅਤੇ ਲੜਕੀ ਦੇ ਪਰਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ 21 ਸਾਲਾ ਲੜਕੀ ਕੁਝ ਸਮੇਂ ਪਹਿਲਾ ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨੀ ਲੜਕੇ ਦੇ ਸੰਪਰਕ ‘ਚ ਆਈ | ਦੋਵਾਂ ‘ਚ ਦੋਸਤੀ ਹੋ ਗਈ | ਅਧਿਆਪਕਾ ਦੇ ਰੂਪ ‘ਚ ਕੰਮ ਕਰ ਰਹੀ ਲੜਕੀ ਨੇ ਪਾਕਿਸਤਾਨੀ ਲੜਕੇ ਨਾਲ ਵਿਆਹ ਕਰਨ ਲਈ ਪਾਕਿਸਤਾਨ ਜਾਣ ਦੀ ਯੋਜਨਾ ਬਣਾਈ | ਸਭ ਤੋਂ ਪਹਿਲਾ ਉਸ ਨੇ ਆਪਣੇ ਪਰਵਾਰ ਵਾਲਿਆਂ ਨੂੰ ਬਿਨਾ ਦੱਸੇ ਮਾਰਚ ਮਹੀਨੇ ‘ਚ ਆਪਣਾ ਪਾਸਪੋਰਟ ਬਣਾਇਆ | ਹਾਲੇ ਦੋ ਪਹਿਲਾਂ ਹੀ ਉਸ ਨੂੰ ਪਾਕਿਸਤਾਨ ਅੰਬੈਸੀ ਨੇ ਪਾਕਿਸਤਾਨ ਜਾਣ ਲਈ ਵੀਜ਼ਾ ਦਿੱਤਾ ਸੀ |
14 ਜੂਨ ਨੂੰ ਅਚਾਨਕ ਲੜਕੀ ਆਪਣੇ ਦਸਤਾਵੇਜ਼ਾਂ ਨਾਲ ਆਪਣੇ ਘਰ ਤੋਂ ਗਾਇਬ ਹੋ ਗਈ | ਪਰਵਾਰ ਵਾਲਿਆਂ ਨੇ ਕਾਫ਼ੀ ਤਲਾਸ਼ ਕੀਤੀ, ਪਰ ਉਹ ਨਾ ਮਿਲੀ | ਇਸ ਦੌਰਾਨ ਹੀ ਉਨ੍ਹਾ ਨੂੰ ਪਤਾ ਲੱਗਿਆ ਕਿ ਉਹ ਕਿਸੇ ਪਾਕਿਸਤਾਨੀ ਲੜਕੇ ਦੇ ਜਾਨ ‘ਚ ਫਸ ਗਈ ਹੈ ਅਤੇ ਪਾਕਿਸਤਾਨ ਜਾਣ ਦੀ ਫਿਰਾਕ ‘ਚ ਹੈ | ਇਸ ਤੋਂ ਬਾਅਦ ਪਰਵਾਰ ਵਾਲਿਆਂ ਨੇ ਤੁਰੰਤ ਪੁਲਸ ਨੂੰ ਇਸ ਬਾਰੇ ਰਿਪੋਰਟ ਦੇ ਕੇ ਇਸ ਦਾ ਲੁੱਕ ਆਊਟ ਕਾਰਨਰ ਨੋਟਿਸ ਜਾਰੀ ਕਰਵਾ ਲਿਆ, ਤਾਂ ਕਿ ਉਹ ਪਾਕਿਸਤਾਨ ਨਾ ਜਾ ਸਕੇ | ਸ਼ਨੀਵਾਰ ਉਹ ਅਟਾਰੀ ਸਰਹੱਦ ‘ਤੇ ਪਹੁੰਚੀ ਅਤੇ ਕਸਟਮ ਕਲੀਅਰੈਂਸ ਲਈ ਆਪਣੇ ਦਸਤਾਵੇਜ਼ ਕਸਟਮ ਅਧਿਕਾਰੀਆਂ ਨੂੰ ਦਿੱਤੇ | ਉਹਨਾਂ ਨੂੰ ਇਸ ਦੇ ਲੁਕਆਊਟ ਕਾਰਨਰ ਜਾਰੀ ਹੋਣ ਦਾ ਪਤਾ ਚੱਲਿਆ ਤਾਂ ਉਨ੍ਹਾਂ ਉਸ ਨੂੰ ਉਥੇ ਹੀ ਰੋਕ ਲਿਆ ਅਤੇ ਬੀ ਐੱਸ ਅੱੈਫ਼ ਹਵਾਲੇ ਕਰ ਦਿੱਤਾ |

Related Articles

LEAVE A REPLY

Please enter your comment!
Please enter your name here

Latest Articles