30.5 C
Jalandhar
Tuesday, August 16, 2022
spot_img

ਗੁਜਰਾਤ ਦੰਗੇ : ਤੀਸਤਾ ਸੀਤਲਵਾੜ ਨੂੰ ਏ ਟੀ ਐੱਸ ਨੇ ਹਿਰਾਸਤ ‘ਚ ਲਿਆ

ਅਹਿਮਦਾਬਾਦ : ਗੁਜਰਾਤ 2002 ਦੰਗਿਆਂ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਅਗਲੇ ਦਿਨ ਸ਼ਨੀਵਾਰ ਗੁਜਰਾਤ ਏ ਟੀ ਐੱਸ ਦੀਆਂ ਦੋ ਟੀਮਾਂ ਨੇ ਤੀਸਤਾ ਸੀਤਲਵਾੜ ਨੂੰ ਹਿਰਾਸਤ ‘ਚ ਲੈ ਲਿਆ | ਉਨ੍ਹਾ ਨੂੰ ਮੁੰਬਈ ਦੇ ਸਾਂਤਾਕਰੂਜ ਥਾਣੇ ‘ਚ ਲਿਆਂਦਾ ਗਿਆ | ਦੱਸਿਆ ਜਾ ਰਿਹਾ ਹੈ ਕਿ ਏ ਟੀ ਐੱਸ ਦੀਆਂ ਟੀਮਾਂ ਉਨ੍ਹਾ ਨੂੰ ਅਹਿਮਦਾਬਾਦ ਲੈ ਜਾਣਗੀਆਂ | ਇਸ ਤੋਂ ਪਹਿਲਾ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਜਾਕਿਆ ਜਾਫ਼ਰੀ ਦੀ ਪਟੀਸ਼ਨ ਖਾਰਜ ਕਰਦੇ ਹੋਏ ਸਖ਼ਤ ਟਿੱਪਣੀ ਕਰਦੇ ਹੋਏ ਤੀਸਤਾ ਸੀਤਲਵਾੜ ਦੇ ਐੱਨ ਜੀ ਓ ਦੀ ਜਾਂਚ ਦੀ ਜ਼ਰਰੂਤ ਦੱਸੀ ਸੀ | ਇਸ ਤੋਂ ਬਾਅਦ ਏ ਟੀ ਐੱਸ ਨੇ ਇਹ ਕਾਰਵਾਈ ਕੀਤੀ ਹੈ | ਸ਼ਨੀਵਾਰ ਸਵੇਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਤੀਸਤਾ ਸੀਤਲਵਾੜ ਸਮੇਤ ਕਈ ਨੇਤਾਵਾਂ ‘ਤੇ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਸੀ | ਏ ਟੀ ਐੱਸ ਅਧਿਕਾਰੀ ਜੈਸਮੀਨ ਰੋਜੀਆ ਨੇ ਕਿਹਾ ਕਿ ਤੀਸਤਾ ਨੂੰ ਸਾਂਤਾਕਰੂਜ ਪੁਲਸ ਸਟੇਸ਼ਨ ਲਿਆਂਦਾ ਗਿਆ ਹੈ | ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਸ ਨੂੰ ਅਹਿਮਦਾਬਾਦ ਲਿਜਾਇਆ ਜਾਵੇਗਾ | ਏ ਟੀ ਐੱਸ ਅਧਿਕਾਰੀਆਂ ਮੁਤਾਬਕ ਉਨ੍ਹਾ ਨੂੰ ਹਾਲੇ ਗਿ੍ਫ਼ਤਾਰ ਨਹੀਂ ਕੀਤਾ ਗਿਆ, ਸਿਰਫ਼ ਹਿਰਾਸਤ ‘ਚ ਲਿਆ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles