ਗੁਰਬਿੰਦਰ ਸਿੰਘ ਅਟਵਾਲ ਨਹੀਂ ਰਹੇ

0
202

ਫਿਲੌਰ (ਨਿਰਮਲ)-ਹਰਮਨ ਪਿਆਰੇ, ਨਾਮਵਰ ਕਾਂਗਰਸੀ ਆਗੂ, ਹਲਕਾ ਨੂਰਮਹਿਲ ਦੇ ਸਾਬਕਾ ਵਿਧਾਇਕ, ਮੰਡੀਕਰਨ ਪੰਜਾਬ ਦੇ ਸਾਬਕਾ ਚੇਅਰਮੈਨ, ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਗੁਰਬਿੰਦਰ ਸਿੰਘ ਅਟਵਾਲ ਇਸ ਫਾਨੀ ਦੁਨੀਆ ਤੋਂ ਸਦਾ ਲਈ ਵਿਦਾ ਹੋ ਗਏ। ਉਹ 72 ਵਰ੍ਹਿਆਂ ਦੇ ਸਨ। ਆਪਣੇ ਸੱਜਣਾਂ ਮਿੱਤਰਾਂ ਨਾਲ ਸ੍ਰੀਨਗਰ ਘੁੰਮਣ ਲਈ ਗਏ ਸਨ, ਜਦੋਂ ਉਨ੍ਹਾਂ ਦਾ ਜਹਾਜ਼ ਸ੍ਰੀਨਗਰ ਪਹੁੰਚਣ ਵਾਲਾ ਹੀ ਸੀ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ’ਤੇ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ। ਜਹਾਜ਼ ’ਚ ਹੀ ਯਾਤਰਾ ਕਰ ਰਹੇ ਇਕ ਡਾਕਟਰ ਨੇ ਉਨ੍ਹਾਂ ਨੂੰ ਤੁਰੰਤ ਫਸਟ ਏਡ ਦਿੱਤੀ। ਸ੍ਰੀਨਗਰ ਪਹੁੰਚਦੇ ਹੀ ਉਨ੍ਹਾਂ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੇਜਰ ਸਰਜਰੀ ਕੀਤੀ ਗਈ ਪ੍ਰੰਤੂ ਉਹ ਬਚ ਨਾ ਸਕੇ । ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰਾਂ ਵਾਲਾ ਭਰਿਆ ਪੂਰਾ ਪਰਵਾਰ ਛੱਡ ਗਏ। ਸਸਕਾਰ ਰਿਸ਼ਤੇਦਾਰਾਂ ਦੇ ਆਉਣ ’ਤੇ ਫਿਲੌਰ ਵਿਖੇ ਕੀਤਾ ਜਾਵੇਗਾ।

LEAVE A REPLY

Please enter your comment!
Please enter your name here