ਬੀਜਿੰਗ : ਚੀਨ ਨੇ ਕਿਨ ਗੈਂਗ ਦੀ ਥਾਂ ਮੁੜ ਵਾਂਗ ਯੀ ਨੂੰ ਵਿਦੇਸ਼ ਮੰਤਰੀ ਬਣਾ ਦਿੱਤਾ ਹੈ। ਅਮਰੀਕਾ ਵਿਚ ਕੁਝ ਚਿਰ ਰਾਜਦੂਤ ਰਹੇ ਕਿਨ ਗੈਂਗ (57) ਦਸੰਬਰ ਵਿਚ ਵਿਦੇਸ਼ੀ ਮੰਤਰੀ ਬਣਾਏ ਗਏ ਸਨ, ਪਰ 25 ਜੂਨ ਤੋਂ ਉਨ੍ਹਾ ਬਾਰੇ ਕੋਈ ਖਬਰ ਨਹੀਂ ਲੱਗ ਰਹੀ ਸੀ। ਵਿਦੇਸ਼ ਮੰਤਰਾਲੇ ਨੇ ਸਿਰਫ ਏਨਾ ਦੱਸਿਆ ਸੀ ਕਿ ਸਿਹਤ ਕਾਰਨਾਂ ਕਰਕੇ ਉਹ ਨਜ਼ਰ ਨਹੀਂ ਆ ਰਹੇ। ਉਨ੍ਹਾ ਨੂੰ ਵਾਂਗ ਯੀ ਨੂੰ ਹਟਾ ਕੇ ਵਿਦੇਸ਼ ਮੰਤਰੀ ਬਣਾਇਆ ਗਿਆ ਸੀ।




