ਲੰਡਨ : ਨੀਦਰਲੈਂਡ ਦੇ ਤੱਟ ਤੋਂ ਕਰੀਬ 3000 ਕਾਰਾਂ ਨੂੰ ਲੈ ਕੇ ਜਾ ਰਹੇ ਮਾਲਵਾਹਕ ਜਹਾਜ਼ ’ਚ ਅੱਗ ਲੱਗਣ ਕਾਰਨ ਭਾਰਤੀ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਡੱਚ ਤੱਟ ਰੱਖਿਅਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਅੱਗ ਬੁਝਾਉਣ ਦੀ ਕਾਰਵਾਈ ਕਈ ਦਿਨਾਂ ਤੱਕ ਚੱਲ ਸਕਦੀ ਹੈ। ਅੱਗ ਮੰਗਲਵਾਰ ਰਾਤ ਨੂੰ 199-ਮੀਟਰ ਪਨਾਮਾ-ਰਜਿਸਟਰਡ ਫਰੀਮੈਂਟਲ ਹਾਈਵੇਅ ’ਤੇ ਲੱਗੀ, ਜੋ ਜਰਮਨੀ ਤੋਂ ਮਿਸਰ ਵੱਲ ਜਾ ਰਿਹਾ ਸੀ। ਕਈ ਚਾਲਕ ਦਲ ਦੇ ਮੈਂਬਰਾਂ ਨੇ ਸਮੁੰਦਰ ’ਚ ਛਾਲ ਮਾਰ ਕੇ ਜਾਨ ਬਚਾਈ। ਨੀਦਰਲੈਂਡ ’ਚ ਭਾਰਤੀ ਸਫਾਰਤਖਾਨੇ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਅੱਗ ਲੱਗਣ ਕਾਰਨ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ।