ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ’ਚ ਐਤਵਾਰ ਨੂੰ ਜ਼ੋਰਦਾਰ ਬੰਬ ਧਮਾਕੇ ’ਚ 40 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਧਮਾਕਾ ਬਾਜੌਰ ਜ਼ਿਲ੍ਹੇ ਦੇ ਖਾਰ ਤਹਿਸੀਲ ’ਚ ਹੋਇਆ। ਜਦ ਇਹ ਧਮਾਕਾ ਹੋਇਆ, ਉਦੋਂ ਜਮੀਅਤ ਉਲੇਮਾ ਇਸਲਾਮ ਫਜ਼ਲ ਦਾ ਸੰਮੇਲਨ ਚੱਲ ਰਿਹਾ ਸੀ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੀਡੀਆ ਮੁਤਾਬਕ ਜਮੀਅਤ ਓਲੇਮਾ ਇਸਲਾਮ ਫਜ਼ਲ ਦੇ ਇੱਕ ਪ੍ਰਮੁੱਖ ਨੇਤਾ ਮੌਲਾਨਾ ਜਿਆਉਲਾ ਜਾਨ ਦੀ ਵੀ ਧਮਾਕੇ ’ਚ ਮੌਤ ਹੋ ਗਈ।