ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਜੇ ਅਗਲੀਆਂ ਆਮ ਚੋਣਾਂ ’ਚ ਸੱਤਾ ’ਚ ਵਾਪਸੀ ਕਰਦੀ ਹੈ ਤਾਂ ਨਵਾਜ਼ ਸ਼ਰੀਫ ਅਗਲੇ ਪ੍ਰਧਾਨ ਮੰਤਰੀ ਹੋਣਗੇ। ਜੀਓ ਨਿਊਜ਼ ਦੇ ਪ੍ਰੋਗਰਾਮ ’ਚ ਉਨ੍ਹਾ ਕਿਹਾ ਕਿ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ, ਜੋ 2019 ਤੋਂ ਲੰਡਨ ’ਚ ਜਲਾਵਤਨੀ ’ਚ ਰਹਿ ਰਹੇ ਹਨ, ਅਗਲੇ ਕੁਝ ਹਫਤਿਆਂ ’ਚ ਦੇਸ਼ ਪਰਤਣਗੇ।