26.8 C
Jalandhar
Tuesday, August 16, 2022
spot_img

ਮੰਗ ਪੂਰੀ ਕਰਨ ਲਈ ਬਿਜਲੀ ਉਤਪਾਦਨ ਵਧਾਇਆ

ਰੂਪਨਗਰ : ਐਤਵਾਰ ਪੰਜਾਬ ਵਿੱਚ ਬਿਜਲੀ ਦੀ ਮੰਗ 13000 ਮੈਗਾਵਾਟ ਤੋਂ ਉੱਪਰ ਟੱਪ ਗਈ, ਜਿਸ ਤੋਂ ਬਾਅਦ ਪਾਵਰਕੌਮ ਵੱਲੋਂ ਪਣ-ਬਿਜਲੀ ਘਰਾਂ ਅਤੇ ਥਰਮਲ ਪਲਾਂਟਾਂ ਦਾ ਉਤਪਾਦਨ ਵਧਾ ਦਿੱਤਾ ਗਿਆ | ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੇ ਨੱਕੀਆਂ ਅਤੇ ਕੋਟਲਾ ਪਾਵਰ ਹਾਊਸ ਵਿਖੇ ਲੱਗੇ 134 ਮੈਗਾਵਾਟ ਦੇ ਚਾਰ ਪਣ-ਬਿਜਲੀ ਘਰਾਂ ਵੱਲੋਂ 120 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ | ਥਰਮਲ ਪਲਾਂਟ ਰੂਪਨਗਰ ਦਾ ਤਕਨੀਕੀ ਨੁਕਸ ਕਾਰਨ ਬੰਦ ਹੋਇਆ 3 ਨੰਬਰ ਯੂਨਿਟ ਚਾਲੂ ਕਰ ਦਿੱਤਾ ਗਿਆ |
840 ਮੈਗਾਵਾਟ ਸਮਰਥਾ ਵਾਲੇ ਥਰਮਲ ਪਲਾਂਟ ਰੂਪਨਗਰ ਦੇ ਚਾਰੋਂ ਯੂਨਿਟਾਂ ਵੱਲੋਂ 617 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ, ਜਿਸ ਵਿੱਚੋਂ ਯੂਨਿਟ ਨੰਬਰ 3 ਦੁਆਰਾ 152 ਮੈਗਾਵਾਟ, ਯੂਨਿਟ ਨੰਬਰ 4 ਦੁਆਰਾ 158 ਮੈਗਾਵਾਟ, ਯੂਨਿਟ ਨੰਬਰ 5 ਦੁਆਰਾ 152 ਮੈਗਾਵਾਟ ਅਤੇ ਯੂਨਿਟ ਨੰਬਰ ਦੁਆਰਾ 155 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ |

Related Articles

LEAVE A REPLY

Please enter your comment!
Please enter your name here

Latest Articles