25-26 ਨੂੰ ਪੀ ਏ ਯੂ ‘ਚ ‘ਹਮਾਰੇ ਰਾਮ’ ਦਾ ਮੰਚਨ

0
7

ਲੁਧਿਆਣਾ (ਨ ਜ਼ ਸ)
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਕਲਚਰ ਐਂਡ ਟੂਰਿਜ਼ਮ ਸਲਾਹਕਾਰ ਦੀਪਕ ਬਾਲੀ ਨੇ ਐਲਾਨ ਕੀਤਾ ਕਿ 25-26 ਸਤੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ‘ਚ ‘ਹਮਾਰੇ ਰਾਮ’ ਨਾਟਕ ਦੇ ਚਾਰ ਸ਼ੋਅ ਹੋਣਗੇ। ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਇਸ ‘ਚ ਰਾਵਣ ਦੀ ਭੂਮਿਕਾ ਨਿਭਾਉਣਗੇ। ਇਹ ਸ਼ੋਅ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਮੁੰਡੀਆਂ ਨੇ ਕਿਹਾ ਕਿ ਦੋਵੇਂ ਦਿਨ ਦੋ-ਦੋ ਸ਼ੋਅ ਹੋਣਗੇ, ਇੱਕ ਦੁਪਹਿਰ 2 ਵਜੇ ਅਤੇ ਦੂਜਾ ਸ਼ਾਮ 6 ਵਜੇ। ਬਾਲੀ ਨੇ ਕਿਹਾ ਕਿ ਜਿਵੇਂ ਸਰਕਾਰ ਨੇ 350ਵਾਂ ਸਾਲ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ, 650ਵਾਂ ਗੁਰੂ ਰਵਿਦਾਸ ਜੀ ਦਾ ਮਨਾਇਆ ਜਾ ਰਿਹਾ ਹੈ, ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਵੀ ਕੀਤਾ, ਉਸੇ ਤਰ੍ਹਾਂ ਹੁਣ ‘ਹਮਾਰੇ ਰਾਮ’ ਦਾ ਆਯੋਜਨ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰੇ ਪੰਜਾਬ ‘ਚ ‘ਹਮਾਰੇ ਰਾਮ’ ਦੇ 41 ਸ਼ੋਅ ਕਰਾਏ ਗਏ ਹਨ। ਪਹਿਲੇ ਸ਼ੋਅ ਦੀ ਸ਼ੁਰੂਆਤ ਮੁਹਾਲੀ ਤੋਂ ਹੋਈ ਸੀ ਅਤੇ ਹੌਲੀ-ਹੌਲੀ ਸਾਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਇਹ ਸ਼ੋਅ ਹੋਏ ਹਨ। ਬਾਲੀ ਨੇ ਦੱਸਿਆ ਕਿ ਲੋਕ ਆਪਣੇ-ਆਪਣੇ ਹਲਕੇ ਦੇ ਐੱਮ ਐੱਲ ਏ, ਜ਼ਿਲ੍ਹਾ ਪ੍ਰਧਾਨ, ਟ੍ਰੇਡਰਜ਼ ਕਮਿਸ਼ਨ ਦੇ ਅਹੁਦੇਦਾਰ, ਸਨਾਤਨ ਸੇਵਾ ਸੰਮਤੀ ਦੇ ਅਹੁਦੇਦਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਬੁੱਕ ਮਾਈ ਸ਼ੋਅ ਤੋਂ ਵੀ ਪਾਸ ਲੈ ਸਕਦੇ ਹਨ।ਇਸ ਮੌਕੇ ਐੱਮ ਐੱਲ ਏ ਚੌਧਰੀ ਮਦਨ ਲਾਲ ਬੱਗਾ, ਐੱਮ ਐੱਲ ਏ. ਪੱਪੀ ਪਰਾਸ਼ਰ, ਡੀ ਸੀ , ਏ ਡੀ ਸੀ ਅਤੇ ਹੋਰ ਅਫ਼ਸਰ ਵੀ ਮੌਜੂਦ ਸਨ।