ਜਲੰਧਰ (ਗਿਆਨ ਸੈਦਪੁਰੀ)
ਪੱਤਰਕਾਰੀ, ਸਿਆਸਤ ਤੇ ਸਾਹਿਤ ਦਾ ਸੁਮੇਲ, ਦੂਰ-ਅੰਦੇਸ਼ੀ, ਦਿ੍ੜ੍ਹਾ ਤੇ ਦੋਸਤੀ ਦਾ ਸਿਰਨਾਵਾਂ ਅਤੇ ਕਿਰਤੀ ਵਰਗ ਤੇ ਖੱਬੀਆਂ ਧਿਰਾਂ ਦਾ ਬੁਲਾਰਾ ‘ਨਵਾਂ ਜ਼ਮਾਨਾ’ ਦੇ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ ਨੂੰ ਮੰਗਲਵਾਰ ਕਿਸ਼ਨਪੁਰਾ (ਜਲੰਧਰ) ਦੇ ਸ਼ਮਸ਼ਾਨਘਾਟ ਵਿਖੇ ਸਪੁਰਦ-ਏ-ਆਤਿਸ਼ ਕਰ ਦਿੱਤਾ ਗਿਆ | ਉਨ੍ਹਾ ਦੀ ਧੀ ਰਚਨਾ ਬਰਾੜ, ਪੁੱਤਰ ਸੁਮੇਲ ਬਰਾੜ ਤੇ ਪਿ੍ੰਸ ਬਰਾੜ ਨੇ ਚਿਖਾ ਨੂੰ ਅਗਨੀ ਵਿਖਾਈ | ਅਗਨੀ ਵਿਖਾਉਣ ਦੀ ਰਸਮ ਮੌਕੇ ਉਨ੍ਹਾ ਦਾ ਭਤੀਜਾ ਗੁਰਜੀਤ ਸਿੰਘ, ਸੁਖਜੀਤ ਸਿੰਘ ਤੇ ਜਤਿੰਦਰ ਸਿੰਘ ਵੀ ਨਾਲ ਰਹੇ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਆਗੂ ਹਾਜ਼ਰ ਸਨ |
ਇਸ ਤੋਂ ਪਹਿਲਾਂ ਮਾਨ ਇਨਕਲੇਵ ਵਿੱਚ ਚੰਦ ਫਤਿਹਪੁਰੀ ਦੇ ਘਰ ਵਿਖੇ ਪਰਵਾਰ ਨੇ ਮੁਢਲੀਆਂ ਅੰੰੰੰੰੰੰੰਤਮ ਰਸਮਾਂ ਨਿਭਾਈਆਂ ਅਤੇ ਜ਼ਿਲ੍ਹਾ ਸੀ ਪੀ ਆਈ ਵੱਲੋਂ ਉਨ੍ਹਾ ਦੀ ਮਿ੍ਤਕ ਦੇਹ ‘ਤੇ ਲਾਲ ਝੰਡਾ ਪਾਇਆ ਗਿਆ | ਇਹ ਰਸਮ ਕਾਮਰੇਡ ਰਸ਼ਪਾਲ ਕੈਲੇ, ਕਾਮਰੇਡ ਪਰਮਜੀਤ ਸਿੰਘ ਸਮਰਾਏ ਅਤੇ ਕਾਮਰੇਡ ਵੀਰ ਸਿੰਘ ਨੇ ਨਿਭਾਈ | ਉਪਰੰਤ ਉਨ੍ਹਾ ਦੀ ਦੇਹ ਨੂੰ ‘ਨਵਾਂ ਜ਼ਮਾਨਾ’ (ਜਿਸ ਨੂੰ ਉਨ੍ਹਾ ਆਖਰੀ ਸਾਹਾਂ ਤੱਕ ਪ੍ਰਫੁਲਤ ਕੀਤਾ) ਵਿਖੇ ਲਿਆ ਕੇ ਖੁੱਲ੍ਹੇ ਦਰਸ਼ਨਾਂ ਲਈ ਰੱਖਿਆ ਗਿਆ | ਇੱਥੇ ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਵੱਲੋਂ ਦੇਹ ਨੂੰ ਰੀਥ (ਪੁਸ਼ਪਾਂਜਲੀ) ਅਰਪਿਤ ਕੀਤੀ ਗਈ | ਇਹ ਰਸਮ ਫਾਊਾਡੇਸ਼ਨ ਦੇ ਪ੍ਰਧਾਨ ਕਾਮਰੇਡ ਰਸ਼ਪਾਲ ਸਿੰਘ ਬੜਾ ਪਿੰਡ, ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਸੀਨੀਅਰ ਟਰੱਸਟੀ ਤੇ ‘ਨਵਾਂ ਜ਼ਮਾਨਾ’ ਦੇ ਸਾਬਕਾ ਸੰਪਾਦਕ ਜਤਿੰਦਰ ਪਨੂੰ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, (ਸਕੱਤਰ ਸੀ ਪੀ ਆਈ), ਕਾਮਰੇਡ ਬੰਤ ਸਿੰਘ ਬਰਾੜ (ਕੌਮੀ ਸਕੱਤਰ ਸੀ ਪੀ ਆਈ), ਕਾਮਰੇਡ ਹਰਦੇਵ ਸਿੰਘ ਅਰਸ਼ੀ (ਸਾਬਕਾ ਵਿਧਾਇਕ ਤੇ ਮੈਂਬਰ ਕੇਂਦਰੀ ਕੰਟਰੋਲ ਕਮਿਸ਼ਨ ਸੀ ਪੀ ਆਈ), ਕਾਮਰੇਡ ਗੁਰਮੀਤ (ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ), ਕਾਮਰੇਡ ਹਰਭਜਨ ਸਿੰਘ ਅੰਮਿ੍ਤਸਰ, ਨਰਿੰਦਰ ਕੌਰ ਸੋਹਲ (ਜਨਰਲ ਸਕੱਤਰ ਪੰਜਾਬ ਇਸਤਰੀ ਸਭਾ), ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਗਿਆਨ ਸਿੰਘ ਨੇ ਨਿਭਾਈ | ਇਸ ਰਸਮ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਇਤਿਹਾਸ ਵਿਭਾਗ ਦੇ ਮੁਖੀ ਕਾਮਰੇਡ ਚਰੰਜੀ ਲਾਲ, ਸੀ ਪੀ ਆਈ ਕੰਟਰੋਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਕਾਮਰੇਡ ਰਮੇਸ਼ ਰਤਨ ਤੇ ਪਲਸ ਮੰਚ ਦੇ ਪ੍ਰਧਾਨ ਕਾਮਰੇਡ ਅਮੋਲਕ ਸਿੰਘ, ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਵੀ ਸ਼ਾਮਲ ਸਨ | ‘ਨਵਾਂ ਜ਼ਮਾਨਾ’ ਦੇ ਸਟਾਫ਼ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਆਪਣੇ ਮਹਿਬੂਬ ਸੰਪਾਦਕ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਗਈ | ਸਟਾਫ਼ ਵਿੱਚ ਵਰਿੰਦਰ ਕੁਮਾਰ, ਆਨੰਦ ਸਿੰਘ, ਸੁਖਵਿੰਦਰ ਕੌਰ, ਭੁਪਿੰਦਰ ਸਿੰਘ, ਸਾਗਰ ਖਡਕਾ, ਕ੍ਰਿਸ਼ਨਾ ਪਾਠਕ, ਰੇਸ਼ਮ ਸਿੰਘ, ਰੋਸ਼ਨ ਲਾਲ, ਕਮਲਜੀਤ ਥਾਬਲਕੇ, ਅਨੋਖ ਸਿੰਘ, ਰਾਜ ਕੁਮਾਰ, ਸੁਖਬੀਰ ਸਿੰਘ, ਗੁਰਨਾਮ ਸਿੰਘ, ਕਿਰਨ ਬਾਲਾ, ਬਲਜੀਤ ਮੰਨਣ, ਕਪਿਲ ਦੇਵ, ਮਨਜਿੰਦਰ ਸਿੰਘ, ਮਨਜੀਤ ਸਿੰਘ, ਸੁਨੀਲ ਕੁਮਾਰ, ਇੰਦਰਜੀਤ, ਤਿਲਕ ਰਾਜ, ਮਦਨ ਲਾਲ ਤੇ ਮੁੰਨਾ ਤਿਵਾੜੀ ਸ਼ਾਮਲ ਸਨ | ‘ਅਜੀਤ’ ਪ੍ਰਕਾਸ਼ਨ ਸਮੂਹ ਵੱਲੋਂ ਸਤਨਾਮ ਸਿੰਘ ਮਾਣਕ ਤੇ ਪਰਮਜੀਤ ਸਿੰਘ ਵਿਰਕ ਵੱਲੋਂ ਦੁਸ਼ਾਲਾ ਅਰਪਿਤ ਕੀਤਾ ਗਿਆ | ਸੀ ਪੀ ਆਈ ਦੇ ਸੂਬਾ ਸਕੱਤਰੇਤ ਵੱਲੋਂ ਆਪਣੇ ਸਾਥੀ ਰਹੇ ਚੰਦ ਫਤਿਹਪੁਰੀ ਦੀ ਦੇਹ ‘ਤੇ ਲਾਲ ਝੰਡਾ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |
ਕੁਲ ਹਿੰਦ ਕਿਸਾਨ ਸਭਾ ਵੱਲੋਂ ਕਿਸਾਨੀ ਦਾ ਝੰਡਾ ਪਾ ਕੇ ਵਿਛੜੇ ਸਾਥੀ ਨੂੰ ਸਲੂਟ ਕੀਤਾ ਗਿਆ | ਝੰਡਾ ਪਾਉਣ ਵੇਲੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਤੇ ਚਮਕੌਰ ਸਿੰਘ ਲੁਧਿਆਣਾ ਆਦਿ ਸ਼ਾਮਲ ਸਨ | ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਫੁੱਲਾਂ ਦਾ ਹਾਰ ਅਰਪਿਤ ਕੀਤਾ | ਪੰਜਾਬ ਇਸਤਰੀ ਸਭਾ ਦੇ ਪ੍ਰਧਾਨ ਰਜਿੰਦਰਪਾਲ ਕੌਰ ਨੇ ਵੀ ਦੇਹ ‘ਤੇ ਹਾਰ ਪਾਇਆ | ਪੰਜਾਬ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ‘ਨਵਾਂ ਜ਼ਮਾਨਾ’ ਦੇ ਸਾਬਕਾ ਸਾਹਿਤ ਸੰਪਾਦਕ ਬਲਬੀਰ ਪਰਵਾਨਾ, ਉੱਘੇ ਕਹਾਣੀਕਾਰ ਭਗਵੰਤ ਰਸੂਲਪੁਰੀ, ਪ੍ਰਸਿੱਧ ਖੇਡ ਪ੍ਰਮੋਟਰ ਹਰਬੰਸ ਸਿੰਘ ਚੰਦੀ, ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਸੀ ਪੀ ਆਈ ਕੰਟਰੋਲ ਕਮਿਸ਼ਨ ਪੰਜਾਬ ਦੇ ਚੇਅਰਮੈਨ ਸੁਖਚੈਨ ਸਿੰਘ ਝਬਾਲ, ਪਿ੍ੰਸੀਪਲ ਨਵਜੋਤ ਕੌਰ, ਕਾਮਰੇਡ ਮਹਿੰਦਰ ਘੋੜਬਾਹੀ, ਸ਼ਾਇਰ ਜਗੀਰ ਜੋਸਨ ਆਦਿ ਨੇ ਵੀ ਫਤਿਹਪੁਰੀ ਦੀ ਦੇਹ ‘ਤੇ ਫੁੱਲ ਮਾਲਵਾਂ ਅਰਪਿਤ ਕੀਤੀਆਂ | ਪ ਸ ਸ ਫ ਦੇ ਆਗੂ ਤੀਰਥ ਸਿੰਘ ਬਾਸੀ, ਸੀਨੀਅਰ ਪੱਤਰਕਾਰ ਓਮ ਪ੍ਰਕਾਸ਼ ਖੇਮਕਰਨੀ, ਤਰਕਸ਼ੀਲ ਸੁਸਾਇਟੀ (ਰਜਿ.) ਪੰਜਾਬ ਦੀ ਸੂਬਾ ਕਮੇਟੀ ਵੱਲੋਂ ਸੁਮੀਤ ਸਿੰਘ ਅੰਮਿ੍ਤਸਰ ਤੇ ਸੁਖਵਿੰਦਰ ਬਾਗਪੁਰ ਨੇ ਵੀ ਫੁੱਲਾਂ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ |
ਚੰਦ ਫਤਿਹਪੁਰੀ ਦੇ ਅੰਤਮ ਸੰਸਕਾਰ ਮੌਕੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਲਾਭ ਸਿੰਘ ਸਿੱਧੂ, ਪ੍ਰੈੱਸ ਕਲੱਬ ਬਠਿੰਡਾ ਦੇ ਪ੍ਰਧਾਨ ਬਖਤੌਰ ਸਿੰਘ ਢਿੱਲੋਂ, ‘ਅੱਜ ਦੀ ਆਵਾਜ਼’ ਦੇ ਮੈਨੇਜਰ ਮਲਕੀਅਤ ਸਿੰਘ ਬਰਾੜ, ਪੱਤਰਕਾਰ ਨਰਿੰਦਰ ਸੋਨੀਆ, ਪਰਵਿੰਦਰ ਜੀਤ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਤੇ ਲੇਖਕ ਹਰਮੇਸ਼ ਮਾਲੜੀ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰੈੱਸ ਸਕੱਤਰ ਕਾਮਰੇਡ ਬਲਦੇਵ ਸਿੰਘ ਨੂਰਪੁਰੀ, ਸੇਵਾ-ਮੁਕਤ ਪਿ੍ੰਸੀਪਲ ਵਿਜੇ ਕੁਮਾਰ, ਕਾਮਰੇਡ ਮਹਿੰਦਰ ਪਾਲ ਮੁਹਾਲੀ, ਪ੍ਰੋ. ਮਨਜੀਤ ਸਿੰਘ ਅਣਖੀ, ਪ੍ਰੋ. ਲਖਵੀਰ ਸਿੰਘ, ਅਸ਼ੋਕ ਕੁਮਾਰ, ਸੀਨੀਅਰ ਪੱਤਰਕਾਰ ਇਕਬਾਲ ਸਿੰਘ ਖਹਿਰਾ, ਇਕਬਾਲ ਸਿੰਘ ਉੱਭੀ, ਜਤਿੰਦਰ ਪੰਮੀ, ਪਰਸਨ ਲਾਲ ਭੋਲਾ, ਪੱਤਰਕਾਰ ਲਖਵਿੰਦਰ ਆਧੀ, ਜਸਵੀਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਸ਼ਪਾਲ ਸਿੰਘ, ਸਾਬਕਾ ਸਰਪੰਚ ਫੌਜਾ ਸਿੰਘ, ਸਮਾਜਕ ਇਨਸਾਫ਼ ਕੌਂਸਲ ਪੰਜਾਬ ਦੇ ਕੋਆਰਡੀਨੇਟਰ ਰਮੇਸ਼ ਚੋਹਕਾ, ਸੁਖਦੇਵ ਸਿੰਘ ਧੰਜੂ ਸ਼ਾਹਕੋਟ, ਅਜੈਬ ਸਿੰਘ ਸ਼ਾਹਕੋਟ ਆਦਿ ਸ਼ਾਮਲ ਸਨ | ਰਿਟਾਇਰਡ ਭਲਾਈ ਅਫਸਰ ਨਰਿੰਦਰ ਸਿੰਘ ਆਹੂਜਾ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਤਿੰਦਰ ਪਨੂੰ ਨੂੰ ਭੇਜੇ ਸ਼ੋਕ ਸੁਨੇਹੇ ਵਿੱਚ ਸਾਰੀ ਉਮਰ ਪਾਰਟੀ ਦੇ ਲੇਖੇ ਲਾਉਣ ਵਾਲੇ ਕਾਮਰੇਡ ਚੰਦ ਫਤਿਹਪੁਰੀ ਦੀ ਮੌਤ ‘ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਜਨਤਾ ਦੀ ਆਵਾਜ਼ ਵਜੋਂ ਜਾਣੇ ਜਾਂਦੇ ‘ਨਵਾਂ ਜ਼ਮਾਨਾ’ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ |
ਕੈਨੇਡਾ ਤੋਂ ਚੰਦ ਫਤਿਹਪੁਰੀ ਦੇ ਮਿੱਤਰ ਹਰਬਿਲਾਸ ਬਾਸੀ ਵੱਲੋਂ ਗੁਰਮੀਤ ਨੂੰ ਭੇਜੇ ਸ਼ੋਕ ਸੁਨੇਹੇ ਵਿੱਚ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਚੰਦ ਫਤਿਹਪੁਰੀ ਨੂੰ ਖੂਬਸੂਰਤ ਇਨਸਾਨ ਦੱਸਿਆ |





