23.9 C
Jalandhar
Sunday, October 1, 2023
spot_img

ਭਾਜਪਾ ਨੇ ਆਜ਼ਮਗੜ੍ਹ ਤੇ ਰਾਮਪੁਰ ਦੀਆਂ ਸੀਟਾਂ ਸਪਾ ਤੋਂ ਖੋਹੀਆਂ

ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਨੂੰ ਯੂ ਪੀ ਵਿਚ ਤਕੜਾ ਝਟਕਾ ਲੱਗਾ ਜਦੋਂ ਭਾਜਪਾ ਨੇ ਰਾਮਪੁਰ ਤੇ ਆਜ਼ਮਗੜ੍ਹ ਦੀਆਂ ਲੋਕ ਸਭਾ ਸੀਟਾਂ ਉਸ ਤੋਂ ਖੋਹ ਲਈਆਂ | ਆਜ਼ਮਗੜ੍ਹ ਸੀਟ ਪ੍ਰਧਾਨ ਅਖਿਲੇਸ਼ ਯਾਦਵ ਤੇ ਰਾਮਪੁਰ ਦੀ ਸੀਟ ਆਜ਼ਮ ਖਾਨ ਨੇ ਅਸੰਬਲੀ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਕੀਤੀਆਂ ਸਨ | ‘ਆਪ’ ਦੇ ਬੁਲਾਰੇ ਦੁਰਗੇਸ਼ ਪਾਠਕ ਨੇ ਦਿੱਲੀ ਦੇ ਰਾਜਿੰਦਰ ਨਗਰ ਅਸੰਬਲੀ ਹਲਕੇ ਤੋਂ 11,555 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ | ਰਾਜਿੰਦਰ ਨਗਰ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ 55.76 ਫੀਸਦੀ, ਭਾਜਪਾ ਨੂੰ 39.92 ਫੀਸਦੀ ਅਤੇ ਕਾਂਗਰਸ ਨੂੰ 2.79 ਫੀਸਦੀ ਵੋਟਾਂ ਮਿਲੀਆਂ | ਕੁੱਲ 545 ਵੋਟਾਂ ‘ਨੋਟਾ’ ਦੇ ਖਾਤੇ ਵਿੱਚ ਗਈਆਂ | ਤਿ੍ਪੁਰਾ ਦੇ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਾਣਿਕ ਸਾਹਾ ਨੇ ਹਲਕਾ ਬਾਰਦੋਵਾਲੀ ਸੀਟ ਤੋਂ 6,104 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ | ਜੁਬਰਾਜਨਗਰ ਤੇ ਸੁਰਨਾ ਸੀਟ ਵੀ ਭਾਜਪਾ ਨੇ ਜਿੱਤੀ | ਕਾਂਗਰਸੀ ਉਮੀਦਵਾਰ ਸੁਦੀਪ ਰਾਓ ਬਰਮਨ ਨੇ ਅਗਰਤਲਾ ਸੀਟ ਤੋਂ ਕਾਂਗਰਸ ਦੀ ਸਾਖ ਬਚਾਈ ਹੈ | ਨਤੀਜਿਆਂ ਤੋਂ ਬਾਅਦ ਕਾਂਗਰਸ ਹੈਡਕੁਆਰਟਰ ‘ਤੇ ਹਮਲੇ ਵਿਚ ਸੂਬਾ ਪ੍ਰਧਾਨ ਜ਼ਖਮੀ ਹੋ ਗਏ | ਇਕ ਕਾਂਗਰਸੀ ਕਾਰਕੁੰਨ ਨੂੰ ਚਾਕੂ ਵੀ ਮਾਰ ਦਿੱਤਾ ਗਿਆ | ਕਾਂਗਰਸ ਨੇ ਇਨ੍ਹਾਂ ਹਮਲਿਆਂ ਲਈ ਭਾਜਪਾ ਦੇ ਗੁੰਡਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਝਾਰਖੰਡ ਦੀ ਮਾਂਡਰ ਵਿਧਾਨ ਸਭਾ ਸੀਟ ‘ਤੇ ਕਾਂਗਰਸੀ ਉਮੀਦਵਾਰ ਸ਼ਿਲਪੀ ਨੇਹਾ ਤਿਰਕੀ ਨੇ ਜਿੱਤ ਪ੍ਰਾਪਤ ਕੀਤੀ ਹੈ | ਉਸ ਨੇ ਭਾਜਪਾ ਦੀ ਗੰਗੋਤਰੀ ਕੁਜੁਰ ਨੂੰ 23,517 ਵੋਟਾਂ ਨਾਲ ਮਾਤ ਦਿੱਤੀ |

Related Articles

LEAVE A REPLY

Please enter your comment!
Please enter your name here

Latest Articles