25.8 C
Jalandhar
Monday, September 16, 2024
spot_img

ਚੋਣਾਂ ਜਿੱਤਣ ਲਈ ਹਾਕਮ ਕੁਝ ਵੀ ਕਰਾ ਸਕਦੇ : ਮਲਿਕ

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਪਾਲ ਮਲਿਕ ਨੇ ਕਿਹਾ ਹੈ ਕਿ ਹਰਿਆਣਾ ਦੇ ਨੂਹ ਵਿਚ ਸ਼ੁਰੂ ਹੋਈ ਤੇ ਰਾਜ ਦੇ ਵੱਖ-ਵੱਖ ਸਥਾਨਾਂ ਵਿਚ ਫੈਲੀ ਹਿੰਸਾ ਅਚਾਨਕ ਨਹੀਂ ਹੋਈ। ਫਿਰਕੂ ਵੰਡ ਪੈਦਾ ਕਰਨ ਦੇ ਮਕਸਦ ਨਾਲ 7-8 ਥਾਵਾਂ ’ਤੇ ਗਿਣ-ਮਿਥ ਕੇ ਹਮਲੇ ਕੀਤੇ ਗਏ।
ਕਾਂਸਟੀਚਿਊਸ਼ਨ ਕਲੱਬ ਵਿਚ ਇਕ ਪ੍ਰੋਗਰਾਮ ਦੌਰਾਨ ਉਨ੍ਹਾ ਕਿਹਾਜੇ ਇਨ੍ਹਾਂ ਲੋਕਾਂ ’ਤੇ ਕਾਬੂ ਨਾ ਪਾਇਆ ਗਿਆ ਤਾਂ ਪੂਰਾ ਦੇਸ਼ ਮਨੀਪੁਰ ਵਾਂਗ ਜਲ ਜਾਏਗਾ। ਜਾਟ ਸੰਸ�ਿਤੀ ਜਾਂ ਪਰੰਪਰਾ ਤੋਂ ਆਰੀਆ ਸਮਾਜ ਦੀ ਜੀਵਨ ਸ਼ੈਲੀ ਵਿਚ ਵਿਸ਼ਵਾਸ ਕਰਦੇ ਹਨ ਅਤੇ ਬਹੁਤੇ ਧਾਰਮਕ ਨਹੀਂ ਹਨ। ਨਾ ਹੀ ਇਸ ਖੇਤਰ ਦੇ ਮੁਸਲਮਾਨਾਂ ਦਾ ਨਜ਼ਰੀਆ ਪਰੰਪਰਕ ਹੈ। ਇਸ ਲਈ ਆਜ਼ਾਦੀ ਦੇ ਬਾਅਦ ਤੋਂ ਕਦੇ ਕਿਸੇ ਨੇ ਦੋਹਾਂ ਭਾਈਚਾਰਿਆਂ ਵਿਚਾਲੇ ਟਕਰਾਅ ਹੁੰਦਾ ਨਹੀਂ ਸੁਣਿਆ। ਅਜਿਹੇ ਹਮਲੇ 2024 ਤੱਕ ਹੋਰ ਵਧਣਗੇ, ਜਿਵੇਂ ਕਿ ਮਨੀਪੁਰ ਵਿਚ ਨਜ਼ਰ ਆ ਰਿਹਾ ਹੈ।
ਸਮਾਜੀ ਕਾਰਕੁਨਾਂ ਦੇ ਛੇ ਗਰੁੱਪਾਂ ਵੱਲੋਂ ਕੌਮੀ ਸੁਰੱਖਿਆ ਮਾਮਲਿਆਂ ’ਤੇ ਹੋਏ ਪ੍ਰੋਗਰਾਮ ਵਿਚ ਪੁਲਵਾਮਾ ਤੇ ਬਾਲਾਕੋਟ ਹਮਲਿਆਂ ’ਤੇ ਦੋ ਮਤੇ ਵੀ ਪਾਸ ਕੀਤੇ ਗਏ। ਸਰਕਾਰ ਤੋਂ ਮੰਗ ਕੀਤੀ ਗਈ ਕਿ ਪੁਲਵਾਮਾ ਹਮਲੇ ਦੀ ਰਿਪੋਰਟ ਨੂੰ ਕਾਰਵਾਈ ਰਿਪੋਰਟ ਦੇ ਨਾਲ ਜਨਤਕ ਕੀਤਾ ਜਾਵੇ। ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕੀਤੀ ਗਈ ਕਾਰਵਾਈ ’ਤੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਏ। ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਕਮੇਟੀ ਪੁਲਵਾਮਾ ਤਰਾਸਦੀ ਦੀ ਜਾਂਚ ਕਰੇ।
ਪ੍ਰੋਗਰਾਮ ਵਿਚ ਆਏ ਲੋਕਾਂ ਨੇ ਦੇਸ਼ ਦੇ ਤੀਰਥ ਸਥੱਲਾਂ ’ਤੇ ਸੁਰੱਖਿਆ ਵਧਾਉਣ ਦੀ ਮੰਗ ਵੀ ਚੁੱਕੀ। ਉਨ੍ਹਾਂ ਨੂੰ ਡਰ ਹੈ ਕਿ ਆਉਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ ਵਿਚ ਉਸਰ ਰਹੇ ਰਾਮ ਮੰਦਰ ਜਾਂ ਭਾਰਤ ਦੇ ਕਿਸੇ ਹੋਰ ਪ੍ਰਮੁੱਖ ਮੰਦਰ ’ਤੇ ਹਮਲਾ ਕੀਤਾ ਜਾ ਸਕਦਾ ਹੈ। ਮਲਿਕ ਨੇ ਕਿਹਾਸਰਕਾਰ ਲੋਕਾਂ ਦੇ ਧਰੁਵੀਕਰਨ ਤੇ ਚੋਣਾਂ ਜਿੱਤਣ ਲਈ ਅਜਿਹਾ ਕਰ ਸਕਦੀ ਹੈ। ਉਨ੍ਹਾ ਕਿਹਾ ਕਿ ਅਲ-ਕਾਇਦਾ ਦੀ ਰਾਮ ਮੰਦਰ ਨੂੰ ਉਡਾਉਣ ਦੀ ਧਮਕੀ ਨੂੰ ਗੰਭੀਰਤਾ ਨਾਲ ਲਿਆ ਜਾਏ। ਪ੍ਰੋਗਰਾਮ ’ਚ ਸਾਂਸਦ ਦਿਗਵਿਜੇ ਸਿੰਘ, ਦਾਨਿਸ਼ ਅਲੀ, ਕੁਮਾਰ ਕੇਤਕ, ਜੌਹਨ ਬਿ੍ਰਟਾਸ ਤੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਵਿਚਾਰ ਰੱਖੇ।
ਮਲਿਕ ਦੇ ਭਾਸ਼ਣ ’ਤੇ ਦਰਸ਼ਕਾਂ ਦੀ ਪ੍ਰਤੀ�ਿਆ ਤੋਂ ਸਪੱਸ਼ਟ ਸੀ ਕਿ ਪੁਲਵਾਮਾ ਜਾਂ ਬਾਲਾਕੋਟ ਵਿਚ ਜੋ ਹੋਇਆ ਉਸ ਵਿਚ ਦਿਲਚਸਪੀ ਘੱਟ ਨਹੀਂ ਹੋਈ। ਪਹਿਲੇ ਜਿੱਥੇ ਲੋਕ ਕਾਨਾਫੂਸੀ ਕਰਦੇ ਸਨ ਕਿ ਪੁਲਵਾਮਾ ਹਮਲਾ ਭਾਰਤੀ ਏਜੰਸੀ ਵੱਲੋਂ ਕੀਤਾ ਗਿਆ ਸੀ, ਉਥੇ ਹੁਣ ਸਾਰੇ ਬੁਲਾਰਿਆਂ ਨੇ ਖੁੱਲ੍ਹੇ ਤੌਰ ’ਤੇ ਸ਼ੰਕਾ ਪ੍ਰਗਟਾਈ ਕਿ ਹਮਲਾ ਪਾਕਿਸਤਾਨ ਵੱਲੋਂ ਨਹੀਂ ਹੋਇਆ ਸੀ।
ਮਲਿਕ ਨੇ ਕਿਹਾਪੁਲਵਾਮਾ ਤੋਂ ਬਾਅਦ ਮੋਦੀ ਨੇ ਤ੍ਰਾਸਦੀ ਦਾ ਫਾਇਦਾ ਉਠਾਇਆ ਤੇ ਭੀੜ ਨੂੰ ਕਿਹਾ ਕਿ ਜਦ ਉਹ ਵੋਟ ਪਾਉਣ ਤਾਂ ਪੁਲਵਾਮਾ ਨੂੰ ਯਾਦ ਰੱਖਣ। ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨਆਰ ਡੀ ਐੱਕਸ ਕਿੱਥੋਂ ਆਇਆ? ਰਾਹ ਵਿਚ ਦੋਨੋਂ ਪਾਸੇ 10 ਕਿੱਲੋਮੀਟਰ ਤੱਕ ਸੁਰੱਖਿਆ ਦਾ ਇੰਤਜ਼ਾਮ ਕਿਉ ਨਹੀਂ ਕੀਤਾ ਗਿਆ ਜਾਂ ਕੋਈ ਤਾਇਨਾਤੀ ਕਿਉ ਨਹੀਂ ਸੀ? ਸੀ ਆਰ ਪੀ ਐੱਫ ਦੀ ਜਵਾਨ ਲਿਜਾਣ ਲਈ ਜਹਾਜ਼ ਦੀ ਮੰਗ ਕਿਉ ਨਾਮਨਜ਼ੂਰ ਕੀਤੀ ਗਈ?
ਪ੍ਰਸ਼ਾਂਤ ਭੂਸ਼ਣ ਦੀ ਇਸ ਹਮਲੇ ਤੋਂ ਪਹਿਲਾਂ 11 ਇੰਟੈਲੀਜੈਂਸ ਰਿਪੋਰਟਾਂ ਹੋਣ ਦੀ ਗੱਲ ਦਾ ਖੰਡਨ ਕਰਦਿਆਂ ਮਲਿਕ ਨੇ ਕਿਹਾਰਾਜਪਾਲ ਵਜੋਂ ਮੈਨੂੰ ਇਕ ਦਿਨ ਵਿਚ ਤਿੰਨ ਖੁਫੀਆ ਰਿਪੋਰਟਾਂ ਮਿਲਦੀਆਂ ਸਨ, ਜਿਨ੍ਹਾਂ ਵਿਚ ਹਰੇਕ ’ਚ ਇਕ ਦਹਿਸ਼ਤੀ ਹਮਲੇ ਦਾ ਵੇਰਵਾ ਹੁੰਦਾ ਸੀ, ਜਿਹੜਾ ਮੇਰੇ ਜਾਂ ਸਰਕਾਰ ’ਤੇ ਹੋ ਸਕਦਾ ਸੀ। ਮੈਨੂੰ ਫੌਜ ਨੇ ਖਬਰਦਾਰ ਕੀਤਾ ਸੀ ਕਿ ਮੈਂ ਸੜਕੀ ਰਸਤੇ ਸਫਰ ਨਾ ਕਰਾਂ, ਸਗੋਂ ਹੈਲੀਕਾਪਟਰ ਆਦਿ ਦੀ ਵਰਤੋਂ ਕਰਾਂ। ਅਜਿਹੀ ਇਕ ਵੀ ਖੁਫੀਆ ਰਿਪੋਰਟ ਨਹੀਂ ਸੀ ਕਿ ਸੁਰੱਖਿਆ ਬਲਾਂ ਦੇ ਕਾਫਲੇ ’ਤੇ ਹਮਲਾ ਕੀਤਾ ਜਾ ਸਕਦਾ ਹੈ।
ਮਲਿਕ ਨੇ ਕਿਹਾ2024 ਵਿਚ ਵੀ ਕੁਝ ਇਸ ਤਰ੍ਹਾਂ ਦੀ ਯੋਜਨਾ ਬਣਾਈ ਜਾ ਸਕਦੀ ਹੈ। ਉਹ ਇਕ ਪ੍ਰਮੁਖ ਭਾਜਪਾ ਆਗੂ ਦੀ ਹੱਤਿਆ ਕਰ ਸਕਦੇ ਹਨ ਜਾਂ ਰਾਮ ਮੰਦਰ ’ਤੇ ਬੰਬ ਸੁਟਵਾ ਸਕਦੇ ਹਨ। ਅਜੀਤ ਡੋਵਾਲ (ਕੌਮੀ ਸੁਰੱਖਿਆ ਸਲਾਹਕਾਰ) ਅੱਜਕੱਲ੍ਹ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਿਉ ਕਰ ਰਹੇ ਹਨ? ਉਹ ਉਥੋਂ ਦੇ ਹੁਕਮਰਾਨਾਂ ਤੋਂ ਹਮਾਇਤ ਜੁਟਾ ਰਹੇ ਹਨ ਕਿ ਉਹ ਪਾਕਿਸਤਾਨੀਆਂ ’ਤੇ ਦਬਾਅ ਪਾਉਣ ਕਿ ਜਦੋਂ ਸਾਡੀ ਫੌਜ ਮਕਬੂਜ਼ਾ ਕਸ਼ਮੀਰ ਵਿਚ ਦਾਖਲ ਹੋਵੇ ਤਾਂ ਉਹ ਜਵਾਬੀ ਕਾਰਵਾਈ ਨਾ ਕਰਨ। ਉਹ ਕੁਝ ਦਿਨ ਉਥੇ ਰੁਕਣਗੇ ਤੇ ਵਾਪਸ ਆ ਕੇ ਚੋਣ ਜਿੱਤਣ ਦੀ ਉਮੀਦ ਕਰਨਗੇ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ।
ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਮੁੱਦਿਆਂ ’ਤੇ ਗੱਲਾਂ ਕਰਨੀਆਂ ਚਾਹੀਦੀਆਂ ਹਨ ਤੇ ਵੋਟਰਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

Related Articles

LEAVE A REPLY

Please enter your comment!
Please enter your name here

Latest Articles