ਐਜੂਸੈੱਟ ’ਤੇ ਲਾਈਵ ਲੈਕਚਰ ਅੱਜ

0
219

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਕੈਰੀਅਰ ਕਾਉਂਸਲਿੰਗ ਦੇ ਵਿਸ਼ਿਆਂ ’ਤੇ ਜਾਣਕਾਰੀ ਦੇਣ ਲਈ ਵਿਸ਼ੇਸ਼ ਲੈਕਚਰ ਕਰਵਾਏ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਦੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਐਜੂਸੈੱਟ ’ਤੇ 35 ਮਿੰਟ ਦਾ ਲਾਈਵ ਲੈਕਚਰ 7 ਅਗਸਤ ਨੂੰ ਸਵੇਰੇ 10.20 ਵਜੇ ਪ੍ਰਸਾਰਤ ਕੀਤਾ ਜਾਵੇਗਾ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਨੈ ਬੁਬਲਾਨੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦੇਣ ਲਈ ਐਜੂਸੈੱਟ ਜ਼ਰੀਏ ਲਾਈਵ ਪ੍ਰੇਰਣਾਤਮਕ ਲੈਕਚਰ ਟੈਲੀਕਾਸਟ ਕੀਤੇ ਜਾਣਗੇ। ਇਹਨਾਂ ਲੈਕਚਰਾਂ ਦਾ ਉਦੇਸ਼ ਕੈਰੀਅਰ ਸੰਬੰਧੀ ਸਿੱਖਿਆ ਪ੍ਰਦਾਨ ਕਰਨਾ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੈ। ਖੇਡ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ 7 ਅਗਸਤ ਨੂੰ ‘ਖੇਡਾਂ ਦੀ ਮਹੱਤਤਾ ਅਤੇ ਨੌਕਰੀਆਂ ਦੇ ਮੌਕੇ’ ਵਿਸ਼ੇ ’ਤੇ ਲਾਈਵ ਲੈਕਚਰ ਪ੍ਰਸਾਰਤ ਕੀਤਾ ਜਾਵੇਗਾ। ਇਹਨਾਂ ਲੈਕਚਰਾਂ ਨੂੰ ਰਿਕਾਰਡ ਵੀ ਕੀਤਾ ਜਾਵੇਗਾ, ਜੋ ਕਿ ਬਾਅਦ ਵਿੱਚ ਅਪਲੋਡ ਵੀ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀ ਕਿਸੇ ਵੀ ਸਮੇਂ ਇਹ ਲੈਕਚਰ ਦੁਬਾਰਾ ਦੇਖ ਸਕਣ।

LEAVE A REPLY

Please enter your comment!
Please enter your name here