ਸ਼ਿਮਲਾ : ਜ਼ਿਲ੍ਹਾ ਸ਼ਿਮਲਾ ਦੇ ਰੋਹੜੂ ਕਸਬੇ ’ਚ 15 ਸਾਲਾ ਮੁੰਡੇ ਨੂੰ ਦੁਕਾਨ ’ਚੋਂ ਚਿਪਸ ਚੋਰੀ ਕਰਦਿਆਂ ਫੜ ਕੇ ਕੁੱਟਣ ਤੇ ਮਗਰੋਂ ਨਿਰਵਸਤਰ ਕਰਕੇ ਘੁਮਾਉਣ ਦੇ ਸੰਬੰਧ ’ਚ 7 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਸ਼ਿਮਲਾ ਦੇ ਐੱਸ ਪੀ ਸੰਜੀਵ ਗਾਂਧੀ ਨੇ ਦੱਸਿਆ ਕਿ ਇਹ ਸ਼ਰਮਨਾਕ ਘਟਨਾ 31 ਜੁਲਾਈ ਦੀ ਹੈ। ਮੁੰਡਾ ਗਰੀਬ ਨੇਪਾਲੀ ਪਰਵਾਰ ਨਾਲ ਸੰਬੰਧਤ ਹੈ ਤੇ ਰੋਹੜੂ ਕਸਬੇ ’ਚ ਦੁਕਾਨਦਾਰ ਨੇ ਉਸ ਨੂੰ ਚਿਪਸ ਚੋਰੀ ਕਰਦਿਆਂ ਫੜਿਆ ਸੀ। ਉਸ ਨੂੰ ਨਿਰਵਸਤਰ ਕਰਕੇ ਘੁਮਾਉਣ ਦੀ ਵੀਡੀਓ ਆਨਲਾਈਨ ਸਾਹਮਣੇ ਆਉਣ ਮਗਰੋਂ ਪੀੜਤ ਦੇ ਪਿਤਾ ਦੀ ਸ਼ਿਕਾਇਤ ’ਤੇ 7 ਵਿਅਕਤੀਆਂ ਖਿਲਾਫ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ, ਪੋਕਸੋ ਐਕਟ ਦੀ ਧਾਰਾ 14 ਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਧਰ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਅਜਿਹੀ ਘਿਣਾਉਣੀ ਕਾਰਵਾਈ ਨੂੰ ਦੇਵ ਭੂਮੀ ਹਿਮਾਚਲ ’ਚ ਸਵੀਕਾਰ ਨਹੀਂ ਕੀਤਾ ਜਾਵੇਗਾ।


