ਇਮਰਾਨ ਨੂੰ ਅਡਿਆਲਾ ਜੇਲ੍ਹ ’ਚ ਰੱਖਣ ਦੇ ਹੁਕਮ ਸਨ

0
180

ਇਸਲਾਮਾਬਾਦ : ਤੋਸ਼ਾਖਾਨਾ ਭਿ੍ਰਸ਼ਟਾਚਾਰ ਕੇਸ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਗਿ੍ਰਫਤਾਰ ਕੀਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ ’ਚ ਰੱਖਿਆ ਗਿਆ ਹੈ, ਹਾਲਾਂਕਿ ਅਖਬਾਰ ‘ਡਾਅਨ’ ਦੀ ਇਕ ਰਿਪੋਰਟ ਮੁਤਾਬਕ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ‘ਅਡਿਆਲਾ’ ਜੇਲ੍ਹ ’ਚ ਰੱਖਣ ਦੇ ਹੁਕਮ ਦਿੱਤੇ ਸਨ। ਇਹੀ ਨਹੀਂ ਕੋਰਟ ਨੇ ਇਸਲਾਮਾਬਾਦ ਦੇ ਪੁਲਸ ਮੁਖੀ ਨੂੰ ਹੁਕਮ ਦਿੱਤੇ ਸਨ ਕਿ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਨੂੰ ਗਿ੍ਰਫਤਾਰ ਕਰਨ, ਪਰ ਇਸ ਦੀ ਥਾਂ ਪੰਜਾਬ ਪੁਲਸ ਨੇ ਗਿ੍ਰਫਤਾਰ ਕੀਤਾ।

LEAVE A REPLY

Please enter your comment!
Please enter your name here