ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਮਹਿਕਮੇ ਹੋਰਨਾਂ ਮੰਤਰੀਆਂ ਨੂੰ ਦੇ ਦਿੱਤੇ ਹਨ | ਇਸ ਵੇਲੇ ਮੁੱਖ ਮੰਤਰੀ ਊਧਵ ਠਾਕਰੇ ਸਣੇ ਸ਼ਿਵ ਸੈਨਾ ਦੇ ਚਾਰ ਕੈਬਨਿਟ ਮੰਤਰੀ ਹਨ | ਇਨ੍ਹਾਂ ‘ਚ ਊਧਵ ਠਾਕਰੇ ਤੋਂ ਇਲਾਵਾ ਆਦਿੱਤਿਆ ਠਾਕਰੇ, ਅਨਿਲ ਪਰਬ ਤੇ ਸੁਭਾਸ਼ ਦੇਸਾਈ ਸ਼ਾਮਲ ਹਨ | ਆਦਿੱਤਿਆ ਨੂੰ ਛੱਡ ਕੇ ਬਾਕੀ ਸਾਰੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ | ਸ਼ਿਵ ਸੈਨਾ ਦੀ ਅਗਵਾਈ ਵਾਲੀ ਮਹਾਂ ਵਿਕਾਸ ਅਘਾੜੀ ਸਰਕਾਰ ਵਿਚ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਕੋਲ ਬਗਾਵਤ ਤੋਂ ਪਹਿਲਾਂ 10 ਕੈਬਨਿਟ ਰੈਂਕ ਦੇ ਮੰਤਰੀ ਤੇ ਚਾਰ ਰਾਜ ਮੰਤਰੀ ਸਨ |

