ਮੁੰਬਈ : ਸ਼ਿਵ ਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਵੱਲੋਂ ਬਾਗੀ ਵਿਧਾਇਕਾਂ ਨੂੰ ਜਾਰੀ ਅਯੋਗਤਾ ਨੋਟਿਸਾਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਵਿਚ ਹੋਣ ਵਾਲੀ ਅਹਿਮ ਸੁਣਵਾਈ ਤੋਂ ਪਹਿਲਾਂ ਕਿਹਾ ਕਿ ਉਹ ‘ਸੜਕੀ ਤੇ ਕਾਨੂੰਨੀ’ ਦੋਵਾਂ ਤਰ੍ਹਾਂ ਦੀ ਲੜਾਈ ਲਈ ਤਿਆਰ ਹਨ | ਰਾਊਤ ਨੇ ਐਤਵਾਰ ਨੂੰ ਬਾਗੀ ਵਿਧਾਇਕਾਂ ਬਾਰੇ ਕੀਤੀ ਆਪਣੀ ਇਸ ਟਿੱਪਣੀ ਕਿ ‘ਆਸਾਮ ਤੋਂ 40 ਦੇਹਾਂ ਆਉਣਗੀਆਂ ਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਸਿੱਧਾ ਮੁਰਦਾਘਰ ਵਿੱਚ ਭੇਜਿਆ ਜਾਵੇਗਾ’ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਤਾਂ ਵਿਧਾਇਕਾਂ ਦੇ ‘ਮਰ ਚੁੱਕੇ ਜ਼ਮੀਰ’ ਦੀ ਗੱਲ ਕਰ ਰਹੇ ਸਨ ਤੇ ਉਹ ਤਾਂ ਹੁਣ ‘ਜਿਊਾਦੀਆਂ-ਜਾਗਦੀਆਂ ਲੋਥਾਂ’ ਹਨ |
ਪਾਰਟੀ ਦੇ ਮੁੱਖ ਤਰਜਮਾਨ ਰਾਊਤ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਕੁਝ ਨਹੀਂ ਕਿਹਾ | ਮੈਂ ਤਾਂ ਏਨਾ ਹੀ ਕਿਹਾ ਸੀ ਕਿ ਉਨ੍ਹਾਂ (ਬਾਗੀ ਵਿਧਾਇਕਾਂ) ਦਾ ਜ਼ਮੀਰ ਮਰ ਚੁੱਕਾ ਹੈ ਤੇ ਉਹ ਜਿਊਾਦੀ-ਜਾਗਦੀ ਲੋਥ ਹਨ |’