36.7 C
Jalandhar
Friday, April 19, 2024
spot_img

ਹੁਣ ਕਿਸਾਨ ਅੰਦੋਲਨ ਦੇ ਟਵਿੱਟਰ ਅਕਾਊਾਟਾਂ ‘ਤੇ ਧਾਵਾ

ਮਾਨਸਾ : ਸਿੱਧੂ ਮੂਸੇਵਾਲਾ ਦੇ ਐੱਸ ਵਾਈ ਐੱਲ ਗੀਤ ਪਿੱਛੋਂ ਹੁਣ ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਅੰਦੋਲਨ ਦੌਰਾਨ ਬਣੇ ਟਵਿੱਟਰ ਅਕਾਊਾਟ ਖਿਲਾਫ ਧਾਵਾ ਬੋਲਿਆ ਗਿਆ ਹੈ | ਭਾਰਤੀ ਕਾਨੂੰਨ ਅਨੁਸਾਰ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਾਟ ਨੂੰ ਹਟਾ ਦਿੱਤਾ ਗਿਆ ਹੈ | ਇਹ ਦੋਵੇਂ ਅਕਾਊਾਟ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਬਣੇ ਸਨ | ਇਨ੍ਹਾਂ ਅਕਾਊਾਟਾਂ ਰਾਹੀਂ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਦੀਆਂ ਸਰਗਰਮੀਆਂ ਦੀ ਜਾਣਕਾਰੀ ਡਿਜੀਟਲ ਪਲੇਟਫਾਰਮ ਉਤੇ ਸਾਂਝੀ ਕੀਤੀ ਜਾਂਦੀ ਸੀ | ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਾਟ ਦੇ ਪੰਜ ਲੱਖ ਫਾਲੋਅਰਜ਼ ਹਨ ਅਤੇ ਟਰੈਕਟਰ ਟੂ ਟਵਿੱਟਰ ਦੇ 55 ਹਜ਼ਾਰ ਫਾਲੋਅਰਜ਼ ਹਨ | ਇਨ੍ਹਾਂ ਰਾਹੀਂ ਕਿਸਾਨਾਂ ਨੂੰ ਬਦਨਾਮ ਕਰਨ ਵਾਲੀਆਂ ਪੋਸਟਾਂ ਦਾ ਜਵਾਬ ਦਿੱਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦੱਸਿਆ ਜਾਂਦਾ ਹੈ | ਇਨ੍ਹਾਂ ਰਾਹੀਂ ਹੀ ਖੇਤੀ ਕਾਨੂੰਨਾਂ ਦੇ ਵਿਰੁੱਧ ਟਰੈਂਡ ਕੀਤਾ ਜਾਂਦਾ ਸੀ |

Related Articles

LEAVE A REPLY

Please enter your comment!
Please enter your name here

Latest Articles