26.9 C
Jalandhar
Tuesday, October 22, 2024
spot_img

ਡਰੋਨਾਂ ’ਚ ਚੀਨੀ ਪੁਰਜ਼ੇ ਨਾ ਵਰਤਣ ਦਾ ਫੈਸਲਾ

ਨਵੀਂ ਦਿੱਲੀ : ਭਾਰਤੀ ਫੌਜ ਲਈ ਬਣਨ ਵਾਲੇ ਡਰੋਨਾਂ ’ਚ ਹੁਣ ਚੀਨੀ ਪੁਰਜ਼ੇ ਨਹੀਂ ਵਰਤੇ ਜਾਣਗੇ। ਕੇਂਦਰ ਸਰਕਾਰ ਨੇ ਇਨ੍ਹਾਂ ਡਰੋਨਾਂ ਵਿਚ ਚੀਨੀ ਪੁਰਜ਼ਿਆਂ ਦੀ ਵਰਤੋਂ ’ਤੇ ਰੋਕ ਲਾ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਇਹ ਫੈਸਲਾ ਕੁਝ ਮਹੀਨੇ ਪਹਿਲਾਂ ਲਿਆ ਗਿਆ ਸੀ, ਪਰ ਇਸ ਦੀ ਜਾਣਕਾਰੀ ਮੰਗਲਵਾਰ ਜਾਰੀ ਹੋਈ ਇਕ ਰਿਪੋਰਟ ਤੋਂ ਸਾਹਮਣੇ ਆਈ ਹੈ। ਖਬਰ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਨੇ ਇਹ ਫੈਸਲਾ ਦੋਵਾਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਣਾਅ ਤੋਂ ਬਾਅਦ ਕੀਤਾ ਹੈ। ਭਾਰਤ ਸਰਕਾਰ ਫੌਜ ਨੂੰ ਆਧੁਨਿਕ ਬਣਾਉਣ ਲਈ ਨਵੀਂ ਤਕਨਾਲੋਜੀ ਨਾਲ ਲੈਸ ਕਰਨ ਲਈ ਕੰਮ ਕਰ ਰਹੀ ਹੈ। ਇਸ ਲਈ ਮਾਨਵ ਰਹਿਤ ਕਵਾਡਕਾਪਟਰ ਤੇ ਲੰਮੀ ਦੂਰੀ ਵਾਲੇ ਡਰੋਨ ਵੀ ਵਰਤੋਂ ਵਿਚ ਲਿਆਂਦੇ ਜਾਣਗੇ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜੇ ਡਰੋਨਾਂ ਵਿਚ ਚੀਨੀ ਪੁਰਜ਼ੇ ਵਰਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਖੁਫੀਆ ਜਾਣਕਾਰੀ ਲੀਕ ਹੋ ਸਕਦੀ ਹੈ, ਜਿਸ ਕਰ ਕੇ ਚੀਨੀ ਪੁਰਜ਼ਿਆਂ ਦੀ ਵਰਤੋਂ ’ਤੇ ਰੋਕ ਲਾਈ ਗਈ ਹੈ। ਏਅਰੋਨੋਟੀਕਲ ਡਿਵੈੱਲਪਮੈਂਟ ਐਸਟੈਬਲਿਸ਼ਮੈਂਟ ਦੇ ਡਾਇਰੈਕਟਰ ਵਾਈ. ਦਿਲੀਪ ਨੇ ਦੱਸਿਆ ਕਿ ਮਾਨਵ ਰਹਿਤ ਡਰੋਨ ਤੇ ਵੱਧ ਉਚਾਈ ਤੱਕ ਉਡਣ ਵਾਲੇ ਡਰੋਨਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਵਿਚ ਹਾਲੇ ਕੁਝ ਸਮਾਂ ਲੱਗੇਗਾ ਤੇ ਉਦੋਂ ਤੱਕ ਡਰੋਨਾਂ ਦੀ ਕਮੀ ਪੂਰੀ ਕਰਨ ਲਈ ਭਾਰਤ ਅਮਰੀਕਾ ਤੋਂ 31 ਐੱਮ ਕਿਊ-9 ਬੀ ਡਰੋਨ ਖਰੀਦੇਗਾ।

Related Articles

LEAVE A REPLY

Please enter your comment!
Please enter your name here

Latest Articles