26.9 C
Jalandhar
Tuesday, October 22, 2024
spot_img

ਕਾਂਗਰਸ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ

ਨਵੀਂ ਦਿੱਲੀ : ਰਾਜ ਸਭਾ ਵਿਚ ਸੋਮਵਾਰ ਦਿੱਲੀ ਬਾਰੇ ਬਿੱਲ ਉੱਤੇ ਵੋਟਿੰਗ ਲਈ 90 ਸਾਲਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੇਰ ਰਾਤ ਤੱਕ ਰੁਕਣਾ ਪੈ ਜਾਣ ਕਾਰਨ ਭਾਜਪਾ ਨੇ ਟਵੀਟ ਕਰਦਿਆਂ ਕਾਂਗਰਸ ’ਤੇ ਟਾਂਚ ਕੀਤੀ-ਯਾਦ ਰੱਖੇਗਾ ਦੇਸ਼, ਕਾਂਗਰਸ ਦੀ ਇਹ ਸਨਕ! ਕਾਂਗਰਸ ਨੇ ਸਦਨ ਵਿਚ ਇਕ ਸਾਬਕਾ ਪ੍ਰਧਾਨ ਮੰਤਰੀ ਨੂੰ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਦੇਰ ਰਾਤ ਤੱਕ ਵ੍ਹੀਲ ਚੇਅਰ ’ਤੇ ਬਿਠਾਈ ਰੱਖਿਆ, ਉਹ ਵੀ ਸਿਰਫ ਆਪਣਾ ਬੇਈਮਾਨ ਗੱਠਜੋੜ ਜ਼ਿੰਦਾ ਰੱਖਣ ਲਈ! ਬੇਹੱਦ ਸ਼ਰਮਨਾਕ!
ਇਸ ਦਾ ਮੋੜਵਾਂ ਜਵਾਬ ਦਿੰਦਿਆਂ ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 2007 ਵਿਚ ਰਾਸ਼ਟਰਪਤੀ ਚੋਣ ਦੌਰਾਨ ਵੋਟਿੰਗ ਲਈ ਵ੍ਹੀਲ ਚੇਅਰ ’ਤੇ ਆਉਣ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ-ਇਹ ਤਸਵੀਰ 2007 ਦੀ ਰਾਸ਼ਟਰਪਤੀ ਚੋਣ ਦੀ ਹੈ। ਇਸ ਚੋਣ ਵਿਚ ਸ੍ਰੀਮਤੀ ਪ੍ਰਤਿਭਾ ਪਾਟਿਲ ਨੂੰ 638116 ਵੋਟਾਂ ਮਿਲੀਆਂ ਤੇ ਸ੍ਰੀ ਭੈਰੋਂ ਸਿੰਘ ਸ਼ੇਖਾਵਤ ਨੂੰ 331306 ਵੋਟਾਂ ਮਿਲੀਆਂ। ਵੋਟ ਪਾਉਣ ਵੇਲੇ ਅਟਲ ਜੀ ਨੂੰ ਵ੍ਹੀਲ ਚੇਅਰ ਛੱਡ ਕੇ ਤਕਲੀਫ ਝੱਲਦਿਆਂ ਅੰਦਰ ਜਾਣਾ ਪਿਆ। ਭਾਜਪਾ ਨੂੰ ਪਤਾ ਸੀ ਕਿ ਭੈਰੋਂ ਸਿੰਘ ਜੀ ਬੁਰੀ ਤਰ੍ਹਾਂ ਚੋਣ ਹਾਰਨਗੇ, ਪਰ ਫਿਰ ਵੀ ਅਟਲ ਜੀ ਨੂੰ ਲਿਆਂਦਾ ਗਿਆ। ਕੀ ਇਸ ਨੂੰ ਵੀ ਸਾਮੰਤੀ ਸਨਕ ਕਹੋਗੇ!

Related Articles

LEAVE A REPLY

Please enter your comment!
Please enter your name here

Latest Articles