ਹਿਸਾਰ : ਈ ਡੀ ਨੇ ਬੁੱਧਵਾਰ ਸਿਰਸਾ ਦੇ ਹਰਿਆਣਾ ਲੋਕਹਿਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦੇ ਗੁਰੂਗ੍ਰਾਮ ਸਥਿਤ ਘਰ ਅਤੇ ਉਨ੍ਹਾ ਦੀ ਸਾਬਕਾ ਏਅਰਲਾਈਨਜ਼ ਐੱਮ ਡੀ ਐੱਲ ਆਰ ਦੇ ਦਫਤਰ ’ਤੇ ਛਾਪੇਮਾਰੀ ਕੀਤੀ। ਕਾਂਡਾ ਨੂੰ ਹਾਲ ਹੀ ’ਚ ਗੀਤਿਕਾ ਸ਼ਰਮਾ ਖੁਦਕੁਸ਼ੀ ਮਾਮਲੇ ’ਚ ਦਿੱਲੀ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਉਹ ਹਰਿਆਣਾ ਦੀ ਭਾਜਪਾ ਸਰਕਾਰ ਦੀ ਹਮਾਇਤ ਵੀ ਕਰ ਰਹੇ ਹਨ।


