ਮਹਾਤਮਾ ਗਾਂਧੀ ਦਾ ਪੜਪੋਤਾ ਹਿਰਾਸਤ ’ਚ

0
220

ਮੁੰਬਈ : ਮਹਾਤਮਾ ਗਾਂਧੀ ਨੂੰ ਭਾਰਤ ਛੱਡੋ ਦਿਵਸ (9 ਅਗਸਤ 1942) ’ਤੇ ਬਰਤਾਨਵੀ ਪੁਲਸ ਵੱਲੋਂ ਨਿਸ਼ਾਨਾ ਬਣਾਏ ਜਾਣ ਤੋਂ ਠੀਕ 81 ਸਾਲ ਬਾਅਦ ਬੁੱਧਵਾਰ ਉਨ੍ਹਾ ਦੇ ਪੜਪੋਤੇ ਤੁਸ਼ਾਰ ਗਾਂਧੀ ਨੂੰ ਵੀ ਉਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਤੜਕੇ ਤੁਸ਼ਾਰ ਭਾਰਤ ਛੱਡੋ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੱਖਣੀ ਮੁੰਬਈ ਦੇ ਇਤਿਹਾਸਕ ਅਗਸਤ ਕ੍ਰਾਂਤੀ ਮੈਦਾਨ ’ਚ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਉਨ੍ਹਾ ਦੇ ਘਰ ਬਾਹਰ ਸਾਂਤਾਕਰੂਜ਼ ਪੁਲਸ ਨੇ ਉਨ੍ਹਾ ਨੂੰ ਰਾਹ ’ਚ ਰੋਕ ਦਿੱਤਾ। ਤੁਸ਼ਾਰ ਗਾਂਧੀ ਨੇ ਦੱਸਿਆ-ਜਦੋਂ ਮੈਂ ਅਗਸਤ ਕ੍ਰਾਂਤੀ ਦਿਵਸ ਮਨਾਉਣ ਲਈ ਜਾ ਰਿਹਾ ਸੀ ਤਾਂ ਸਾਂਤਾਕਰੂਜ਼ ਪੁਲਸ ਨੇ ਕਾਨੂੰਨ ਤੇ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਮੈਨੂੰ ਰੋਕਿਆ ਅਤੇ ਹਿਰਾਸਤ ’ਚ ਲੈ ਲਿਆ, ਮੈਂ ਇਸ ਸਮੇਂ ਸਾਂਤਾਕਰੂਜ ਥਾਣੇ ’ਚ ਹਾਂ। ਮੇਰੀ ਜ਼ਿੰਦਗੀ ’ਚ ਇਹ ਪਹਿਲੀ ਵਾਰ ਹੈ ਜਦੋਂ ਪੁਲਸ ਨੇ ਮੇਰੇ ਖਿਲਾਫ ਅਜਿਹੀ ਕਾਰਵਾਈ ਕੀਤੀ ਹੈ।

LEAVE A REPLY

Please enter your comment!
Please enter your name here