30.5 C
Jalandhar
Tuesday, August 16, 2022
spot_img

ਹੈਲੀਕਾਪਟਰ ਹਾਦਸੇ ‘ਚ ਓ ਐੱਨ ਜੀ ਸੀ ਦੇ 3 ਮੁਲਾਜ਼ਮਾਂ ਸਣੇ 4 ਦੀ ਮੌਤ

ਨਵੀਂ ਦਿੱਲੀ : ਅਰਬ ਸਾਗਰ ਵਿਚ ਪਵਨ ਹੰਸ ਹੈਲੀਕਾਪਟਰ ਦੇ ਮੰਗਲਵਾਰ ਹਾਦਸੇ ਦਾ ਸ਼ਿਕਾਰ ਹੋਣ ਨਾਲ ਓ ਐੱਨ ਜੀ ਸੀ ਦੇ ਤਿੰਨ ਮੁਲਾਜ਼ਮਾਂ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ | ਹੈਲੀਕਾਪਟਰ ਵਿਚ ਦੋ ਪਾਇਲਟਾਂ ਸਣੇ 9 ਲੋਕ ਸਵਾਰ ਸਨ | ਇਹ ਹਾਦਸਾ ਮੁੰਬਈ ਤੱਟ ਤੋਂ ਲਗਪਗ 50 ਨੌਟੀਕਲ ਮੀਲ ਦੂਰ ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ ਕਰਦਿਆਂ ਵਾਪਰਿਆ | ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ਆਪਣੇ ਫਲੋਟਰਾਂ ਸਹਾਰੇ ਕੁੱਝ ਸਮਾਂ ਸਮੁੰਦਰ ਵਿਚ ਖੜ੍ਹਾ ਰਿਹਾ, ਜਿਸ ਕਾਰਨ ਸਾਰੇ ਜਣਿਆਂ ਨੂੰ ਬਚਾਉਣ ਵਿਚ ਮਦਦ ਮਿਲੀ | ਇਨ੍ਹਾਂ ਵਿਚੋਂ ਚਾਰ ਲੋਕ ਬੇਹੋਸ਼ ਸਨ | ਉਨ੍ਹਾਂ ਨੂੰ ਜਲ ਸੈਨਾ ਦੇ ਇੱਕ ਹੈਲੀਕਾਪਟਰ ਰਾਹੀਂ ਮੁੰਬਈ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ |

Related Articles

LEAVE A REPLY

Please enter your comment!
Please enter your name here

Latest Articles