32.7 C
Jalandhar
Saturday, July 27, 2024
spot_img

ਹਾਕੀ ਕੈਂਪ ਲਈ 39 ਮੈਂਬਰਾਂ ਦਾ ਐਲਾਨ

ਨਵੀਂ ਦਿੱਲੀ : ਹੈਂਗਜ਼ੂ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਵਜੋਂ ਹਾਕੀ ਇੰਡੀਆ ਨੇ ਬੇਂਗਲੂਰੂ ਵਿੱਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਕੌਮੀ ਕੈਂਪ ਲਈ 39 ਮੈਂਬਰੀ ਗਰੁੱਪ ਦਾ ਐਲਾਨ ਕੀਤਾ ਹੈ। 21 ਅਗਸਤ ਤੋਂ 18 ਸਤੰਬਰ ਤੱਕ ਲੱਗਣ ਵਾਲਾ ਇਹ ਕੈਂਪ ਖਿਡਾਰੀਆਂ ਨੂੰ ਆਪਣਾ ਹੁਨਰ ਨਿਖਾਰਨ ਦਾ ਮੌਕਾ ਦੇਵੇਗਾ। ਏਸ਼ੀਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ’ਚ ਹੋਣੀਆਂ ਹਨ। ਭਾਰਤੀ ਪੁਰਸ਼ ਹਾਕੀ ਟੀਮ ਏਸ਼ੀਆਈ ਖੇਡਾਂ ਦਾ ਆਪਣਾ ਪਲੇਠਾ ਮੁਕਾਬਲਾ 24 ਸਤੰਬਰ ਨੂੰ ਉਜ਼ਬੇਕਿਸਤਾਨ ਖਿਲਾਫ ਖੇਡੇਗੀ। ਭਾਰਤ ਨੂੰ ਪੂਲ ਏ ਵਿਚ ਪਾਕਿਸਤਾਨ, ਜਾਪਾਨ, ਬੰਗਲਾਦੇਸ਼, ਸਿੰਗਾਪੁਰ ਤੇ ਉਜ਼ਬੇਕਿਸਤਾਨ ਨਾਲ ਰੱਖਿਆ ਗਿਆ ਹੈ। ਕੈਂਪ ’ਚ ਸ਼ਾਮਲ ਹੋਣ ਵਾਲੇ 39 ਖਿਡਾਰੀ ਹਨ : ਗੋਲਕੀਪਰ : ਕਿ੍ਰਸ਼ਨ ਬਹਾਦਰ ਪਾਠਕ, ਪੀ ਆਰ ਸ੍ਰੀਜੇਸ਼, ਸੂਰਜ ਕਾਰਕੇਰਾ, ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ; ਡਿਫੈਂਡਰਜ਼: ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਅਮਿਤ ਰੋਹੀਦਾਸ, ਗੁਰਿੰਦਰ ਸਿੰਘ, ਜੁਗਰਾਜ ਸਿੰਘ, ਮਨਦੀਪ ਮੋੜ, ਨੀਲਮ ਸੰਜੀਪ ਐਕਸਿਸ, ਸੰਜੈ, ਯਸ਼ਦੀਪ ਸਿਵਾਚ, ਦਿਪਸਨ ਟਿਰਕੀ, ਮਨਜੀਤ; ਮਿਡਫੀਲਡਰਜ਼ : ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਮੋਇਰੰਗਥਮ ਰਬੀਚੰਦਰ ਸਿੰਘ, ਸ਼ਮਸ਼ੇਰ ਸਿੰਘ, ਨੀਲਕੰਤਾ ਸ਼ਰਮਾ, ਰਾਜਕੁਮਾਰ ਪਾਲ, ਸੁਮਿਤ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮੁਹੰਮਦ ਰਾਹੀਲ ਮੌਸੀਨ, ਮਨਿੰਦਰ ਸਿੰਘ, ਫਾਰਵਰਡਜ਼ : ਐੱਸ. ਕਾਰਤੀ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਸ਼ਲਿਨੰਦ ਲਾਕੜਾ ਤੇ ਪਵਨ ਰਾਜਭਰ।

Related Articles

LEAVE A REPLY

Please enter your comment!
Please enter your name here

Latest Articles