ਸੰਨੀ ਦਿਓਲ ਦੇ ਜੁਹੂ ਸਥਿਤ ਬੰਗਲੇ ਦੀ ਨਿਲਾਮੀ ਦਾ ਨੋਟਿਸ ਬੈਂਕ ਆਫ ਬੜੌਦਾ ਨੇ 24 ਘੰਟਿਆਂ ਵਿਚ ਵਾਪਸ ਲੈ ਲਿਆ। ਬੈਂਕ ਨੇ ਸੋਮਵਾਰ ਸਵੇਰੇ ਅਖਬਾਰਾਂ ਵਿਚ ਖੰਡਨ ਜਾਰੀ ਕਰਦਿਆਂ ਕਿਹਾ ਕਿ ਇਹ ਨੋਟਿਸ ਤਕਨੀਕੀ ਕਾਰਨਾਂ ਕਰਕੇ ਵਾਪਸ ਲਿਆ ਜਾ ਰਿਹਾ ਹੈ। ਬੈਂਕ ਨੇ ਐਤਵਾਰ ਕਿਹਾ ਸੀ ਕਿ ਸੰਨੀ ਦਿਓਲ ਨੇ 56 ਕਰੋੜ ਦਾ ਕਰਜ਼ਾ ਚੁਕਾਇਆ ਨਹੀਂ, ਇਸ ਕਰਕੇ 25 ਸਤੰਬਰ ਨੂੰ ਉਸ ਦੇ ਬੰਗਲੇ ਦੀ ਨਿਲਾਮੀ ਕੀਤੀ ਜਾਏਗੀ। ਉਸ ਨੇ ਕਰਜ਼ੇ ਦੀ ਰਿਕਵਰੀ ਲਈ ਨੋਟਿਸ ਦਾ ਇਸ਼ਤਿਹਾਰ ਵੀ ਛਪਵਾਇਆ ਸੀ। ਇਸ ਵਿਚ ਸੰਨੀ (ਅਸਲੀ ਨਾਂਅ ਅਜੈ ਸਿੰਘ ਦਿਓਲ) ਦੇ ਗਰੰਟਰ ਦੇ ਤੌਰ ’ਤੇ ਪਿਤਾ ਧਰਮਿੰਦਰ ਦਾ ਨਾਂਅ ਵੀ ਲਿਖਿਆ ਸੀ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪੁੱਛਿਆ ਹੈ ਕਿ ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿੱਥੋਂ ਆ ਗਏ?
ਬੈਂਕ ਨੇ ਫਿਰ ਬਾਅਦ ਦੁਪਹਿਰ ਬਿਆਨ ਜਾਰੀ ਕਰਕੇ ਕਿਹਾ ਕਿ ਸੰਨੀ ਨੇ ਬੰਗਲੇ ਦੀ ਨਿਲਾਮੀ ਤੋਂ ਪਹਿਲਾਂ ਮਾਮਲਾ ਨਿਬੇੜਨ ਲਈ ਪਹੁੰਚ ਕੀਤੀ ਹੈ ਤੇ ਆਮ ਇੰਡਸਟ੍ਰੀਅਲ ਪੈ੍ਰਕਟਿਸ ਮੁਤਾਬਕ ਨੋਟਿਸ ਵਾਪਸ ਲੈ ਲਿਆ ਗਿਆ ਹੈ।





