ਨਵੀਂ ਦਿੱਲੀ : ਹਵਾਈ ਅੱਡੇ ’ਤੇ ਬੁੱਧਵਾਰ ਸਵੇਰੇ ਵੱਡੀ ਦੁਰਘਟਨਾ ਟਲ ਗਈ, ਜਦੋਂ ਵਿਸਤਾਰਾ ਏਅਰਲਾਈਨਜ਼ ਦੇ ਦੋ ਜਹਾਜ਼ਾਂ ਨੂੰ ਇੱਕੋ ਵੇਲੇ ਇੱਕੋ ਰਨਵੇਅ ਤੋਂ ਉੱਡਣ ਤੇ ਉਤਰਨ ਦੀ ਆਗਿਆ ਦੇ ਦਿੱਤੀ ਗਈ। ਬਾਗਡੋਗਰਾ ਜਾਣ ਵਾਲਾ ਜਹਾਜ਼ ਰਨਵੇਅ ਤੋਂ ਉਡਾਣ ਭਰ ਰਿਹਾ ਸੀ ਤੇ ਅਹਿਮਦਾਬਾਦ ਤੋਂ ਦਿੱਲੀ ਆ ਰਿਹਾ ਜਹਾਜ਼ ਉਸੇ ਰਨਵੇਅ ’ਤੇ ਉੱਤਰ ਰਿਹਾ ਸੀ। ਤੁਰੰਤ ਹਾਲਾਤ ਕਾਬੂ ਹੇਠ ਕਰ ਲਏ ਗਏ ਤੇ ਜਹਾਜ਼ ਨੂੰ ਉੱਡਣ ਤੋਂ ਰੋਕ ਲਿਆ ਗਿਆ।