ਭੱਟ ਨੇ ਧਾਰਾ 370 ਹਟਾਏ ਜਾਣ ਦੇ ਤਰੀਕੇ ’ਤੇ ਸਵਾਲ ਚੁੱਕੇ ਸਨ। ਉਨ੍ਹਾ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਹ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਅਤੇ ਲੋਕਤੰਤਰ ਦੀ ਗੱਲ ਦੱਸਣ ’ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾ ਕੋਰਟ ਨੂੰ ਦੱਸਿਆ, ‘ਜਦ ਅਸੀਂ ਜੰਮੂ ਅਤੇ ਕਸ਼ਮੀਰ ਦੇ ਸਾਡੇ ਵਿਦਿਆਰਥੀਆਂ ਨੂੰ ਇਸ ਸੰਵਿਧਾਨ ਦੇ ਸਿਧਾਂਤ ਹੋਰਨਾਂ ਨੂੰ ਪੜ੍ਹਾਉਣ ਲਈ ਜਾਂਦੇ ਹਾਂ, ਤਾਂ ਇਹ ਮੇਰੇ ਵਰਗੇ ਅਧਿਆਪਕਾਂ ਲਈ ਕਾਫ਼ੀ ਚੁਣੌਤੀ ਹੈ। ਵਿਦਿਆਰਥੀ ਕਈ ਵਾਰ ਮੁਸ਼ਕਲ ਸਵਾਲ ਪੁਛਦੇ ਹਨ, ਜਿਸ ਤਰ੍ਹਾਂ ‘ਕਿ ਅਸੀਂ ਅਗਸਤ 2019 ਨੂੰ ਜੋ ਹੋਇਆ, ਉਸ ਤੋਂ ਬਾਅਦ ਵੀ ਲੋਕਤੰਤਰ ’ਚ ਹਾਂ।’ ਇਸ ਦਾ ਜਵਾਬ ਦੇਣਾ ਮੇਰੇ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ।