ਇਸਲਾਮਾਬਾਦ : ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਰਾਹਤ ਮਿਲਣ ਦੇ ਤੁਰੰਤ ਬਾਅਦ ਉਨ੍ਹਾ ਨੂੰ ਐੱਨ ਆਈ ਏ ਨੇ ਦੂਜੇ ਮਾਮਲੇ ‘ਚ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰੀ ਦੇ ਬਾਅਦ ਜਾਂਚ ਏਜੰਸੀ ਉਨ੍ਹਾ ਨੂੰ ਬੁੱਧਵਾਰ ਕੋਰਟ ‘ਚ ਪੇਸ਼ ਕਰੇਗੀ | ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਇਮਰਾਨ ਖਾਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ, ਪਰ ਹਾਈ ਕੋਰਟ ਤੋਂ ਰਾਹਤ ਮਿਲਣ ਦੇ ਤੁਰੰਤ ਬਾਅਦ ਉਨ੍ਹਾ ਨੂੰ ਗੁਪਤ ਲੈਟਰ ਚੋਰੀ ਕੇਸ ‘ਚ ਗਿ੍ਫ਼ਤਾਰ ਕਰ ਲਿਆ ਗਿਆ |
ਸਾਬਕਾ ਕਾਨੂੰਨ ਮੰਤਰੀ ਅਤੇ ਸਰਕਾਰੀ ਵਕੀਲ ਨੇ ਇੱਕ ਟੀ ਵੀ ਚੈਨਲ ਨੂੰ ਕਿਹਾ, ਸਜ਼ਾ ਮੁਅੱਤਲ ਹੋਈ ਹੈ, ਉਨ੍ਹਾ ਨੂੰ ਜ਼ਮਾਨਤ ਮਿਲੀ ਹੈ, ਪਰ ਉਹ ਫਿਲਹਾਲ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਦੇ, ਇਸ ਦਾ ਕਾਰਨ ਇਹ ਹੈ ਕਿ ਗੁਪਤ ਲੈਟਰ ਚੋਰੀ ਦੇ ਮਾਮਲੇ ‘ਚ ਅਦਾਲਤ ਨੇ ਜਾਂਚ ਏਜੰਸੀਆਂ ਨੂੰ 14 ਦਿਨ ਦਾ ਫਿਜ਼ੀਕਲ ਰਿਮਾਂਡ ਦਿੱਤਾ ਹੈ |
ਇਸ ਤੋਂ ਪਹਿਲਾਂ ਇਮਰਾਨ ਖਾਨ ਦੇ ਵਕੀਲ ਬਾਬਰ ਅਵਾਨ ਨੇ ਕੋਰਟ ‘ਚ ਕਿਹਾ ਸੀ ਕਿ ਕੋਰਟ ਦੇ ਫੈਸਲੇ ਨਾਲ ਖਾਨ ਫਿਰ ਤੋਂ ਪਾਕਿਸਤਾਨ ਤਹਿਰੀਕ ਏ ਇਨਸਾਫ (ਪੀ ਟੀ ਆਈ) ਦੇ ਚੇਅਰਮੈਨ ਬਣ ਗਏ ਹਨ | ਇਮਰਾਨ ਖਾਨ ਨੂੰ ਬੀਤੀ 5 ਅਗਸਤ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਸ ਸਮੇਂ ਅਟਕ ਜ਼ਿਲ੍ਹੇ ਦੀ ਜੇਲ੍ਹ ‘ਚ ਕੈਦ ਹਨ | 2018 ਤੋਂ 2022 ਤੱਕ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਤੋਹਫੇ ਵੇਚਣ ਦੇ ਦੋਸ਼ੀ ਠਹਿਰਾਏ ਜਾਣ ਕਾਰਨ ਉਨ੍ਹਾ ਨੂੰ ਇਹ ਸਜ਼ਾ ਸੁਣਾਈ ਗਈ ਸੀ |
ਇਮਰਾਨ ਦੇ ਵਕੀਲ ਨੇ ਕੋਰਟ ਨੂੰ ਅਪੀਲ ਕੀਤੀ ਸੀ ਕਿ ਜੇਲ੍ਹ ਦੇ ਬਾਹਰ ਆਉਣ ‘ਤੇ ਉਨ੍ਹਾ ਨੂੰ ਕਿਸੇ ਦੂਜੇ ਮਾਮਲੇ ‘ਚ ਗਿ੍ਫ਼ਤਾਰ ਨਾ ਕੀਤਾ ਜਾਵੇ, ਪਰ ਉਨ੍ਹਾ ਨੂੰ ਫ਼ਿਰ ਗਿ੍ਫਤਾਰ ਕਰ ਲਿਆ ਗਿਆ | ਇਮਰਾਨ ਖਿਲਾਫ਼ ਕਈ ਮਾਮਲੇ ਦਰਜ ਹਨ | ‘ਦਿ ਐੱਕਸਪ੍ਰੈੱਸ ਟਿ੍ਬਿਊਨ’ ਮੁਤਾਬਕ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਅਤੇ ਨੈਸ਼ਨਲ ਅਕਾਊਾਟੇਬਿਲਟੀ ਬਿਊਰੋ ਦੀਆਂ ਟੀਮਾਂ ਉਨ੍ਹਾ ਦਾ ਇੰਤਜ਼ਾਰ ਕਰ ਰਹੀਆਂ ਹਨ | ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੂੰ ਗੁਪਤ ਚਿੱਠੀ ਚੋਰੀ ਅਤੇ ਨੈਸ਼ਨਲ ਅਕਾਊਾਟੇਬਿਲਟੀ ਬਿਊਰੋ ਨੂੰ 9 ਮਈ ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਖਾਨ ਤੋਂ ਪੁੱਛਗਿੱਛ ਕਰਨੀ ਹੈ | ਖਾਸ ਗੱਲ ਇਹ ਹੈ ਕਿ ਨੈਸ਼ਨਲ ਅਕਾਊਾਟੇਬਿਲਟੀ ਬਿਊਰੋ ਖਾਨ ਨੂੰ 90 ਦਿਨ ਤੱਕ ਪੁੱਛਗਿੱਛ ਲਈ ਆਪਣੀ ਹਿਰਾਸਤ ‘ਚ ਰੱਖ ਸਕਦਾ ਹੈ |
ਇਸ ਦੌਰਾਨ ਉਨ੍ਹਾ ਨੂੰ ਸੁਪਰੀਮ ਕੋਰਟ ਸਮੇਤ ਕੋਈ ਅਦਾਲਤ ਜ਼ਮਾਨਤ ਵੀ ਨਹੀਂ ਦੇ ਸਕੇਗੀ | ਰਾਹਤ ਸਿਰਫ਼ ਇਹ ਰਹੇਗੀ ਕਿ ਖਾਨ ਨੂੰ ਜੇਲ੍ਹ ਦੀ ਬਜਾਏ ਏਜੰਸੀ ਹੈੱਡਕੁਆਟਰ ‘ਚ ਰੱਖਿਆ ਜਾਵੇਗਾ |





