ਪਟਨਾ : ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਵੱਡਾ ਹਮਲਾ ਬੋਲਿਆ ਹੈ | ਲਾਲੂ ਪ੍ਰਸਾਦ ਯਾਦਵ ਨੇ ਕਿਹਾ—ਅਸੀਂ ਲੋਕ ਮੁੰਬਈ ‘ਚ ਨਰੇਂਦਰ ਮੋਦੀ ਦੇ ਨਰੇਟੀ (ਗਲੇ) ‘ਤੇ ਚੜ੍ਹਨ ਜਾ ਰਹੇ ਹਾਂ | ਲਾਲੂ ਨੇ ਕਿਹਾ ਕਿ ਅਸੀਂ ਨਰੇਂਦਰ ਮੋਦੀ ਦਾ ਨਰੇਟੀ ਫੜੇ ਹੋਏ ਹਾਂ ਅਤੇ ਉਨ੍ਹਾ ਨੂੰ ਗੱਦੀ ਤੋਂ ਲਾਹੁਣਾ ਹੈ | ਮੰਗਲਵਾਰ ਮੁੰਬਈ ‘ਚ ਹੋਣ ਵਾਲੀ ਇੰਡੀਆ ਗਠਜੋੜ ਦੀ ਮੀਟਿੰਗ ‘ਚ ਰਵਾਨਾ ਹੋਣ ਤੋਂ ਪਹਿਲਾਂ ਪਟਨਾ ਏਅਰਪੋਰਟ ਦੇ ਬਾਹਰ ਲਾਲੂ ਪ੍ਰਸਾਦ ਯਾਦਵ ਪੱਤਰਕਾਰਾਂ ਨੂੰ ਸਵਾਲਾਂ ਦੇ ਜਵਾਬ ਦੇ ਰਹੇ ਸਨ | ਲਾਲੂ ਦੇ ਨਾਲ ਉਨ੍ਹਾ ਦੇ ਛੋਟੇ ਪੁੱਤਰ ਅਤੇ ਸੂਬੇ ਦੇ ਡਿਪਟੀ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਮੁੰਬਈ ਲਈ ਰਵਾਨਾ ਹੋਏ | ਜ਼ਿਕਰਯੋਗ ਹੈ ਕਿ ‘ਇੰਡੀਆ’ ਗਠਜੋੜ ਦੀ ਮੀਟਿੰਗ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ‘ਚ ਹੋਣ ਜਾ ਰਹੀ ਹੈ | ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ‘ਚ ਗਠਜੋੜ ਦੇ ਕਨਵੀਨਰ ਦਾ ਐਲਾਨ ਹੋਵੇਗਾ | ਇਸ ਤੋਂ ਇਲਾਵਾ ਸਮਝੌਤੇ ‘ਚ ਸ਼ਾਮਲ ਸਾਰੀਆਂ ਪਾਰਟੀਆ ਵਿਚਾਲੇ ਸੀਟਾਂ ਦੇ ਬਟਵਾਰੇ ਦੇ ਫਾਰਮੂਲੇ ‘ਤੇ ਵੀ ਚਰਚਾ ਹੋ ਸਕਦੀ ਹੈ |





