ਪੁਣੇ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵੜ ਕਸਬੇ ’ਚ ਬੁੱਧਵਾਰ ਇਲੈਕਟਿ੍ਰਕ ਹਾਰਡਵੇਅਰ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਪਰਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਘਟਨਾ ਸਵੇਰੇ 5.25 ਵਜੇ ਵਾਪਰੀ।
ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਇਮਾਰਤ ਦੀ ਹੇਠਲੀ ਮੰਜ਼ਲ ’ਤੇ ਸਥਿਤ ਹਾਰਡਵੇਅਰ ਦੀ ਦੁਕਾਨ ’ਚ ਸੌਂ ਰਹੇ ਸਨ। ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਹੈ। ਮਿ੍ਰਤਕਾਂ ਦੀ ਪਛਾਣ ਚਿਮਨਰਾਮ ਚੌਧਰੀ (48), ਨਮਰਤਾ ਚਿਮਨਾਰਾਮ ਚੌਧਰੀ (40), ਭਾਵੇਸ਼ ਚੌਧਰੀ (15) ਅਤੇ ਸਚਿਨ ਚੌਧਰੀ (13) ਵਜੋਂ ਹੋਈ ਹੈ।




