ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੁਪਤ ਲੈਟਰ ਚੋਰ ਦੇ ਮਾਮਲੇ ’ਚ 14 ਦਿਨ ਦੀ ਰਿਮਾਂਡ ’ਤੇ ਭੇਜ ਦਿੱਤਾ ਗਿਆ। ਉਹ 13 ਸਤੰਬਰ ਤੱਕ ਜੇਲ੍ਹ ’ਚ ਹੀ ਰਹਿਣਗੇ। ਅਧਿਕਾਰਤ ਸੀਕਰੇਟ ਐਕਟ ਦੇ ਤਹਿਤ ਗਠਿਤ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਇਹ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਮਰਾਨ ਨੂੰ ਸਰਕਾਰੀ ਖਜ਼ਾਨੇ (ਤੋਸ਼ਾਖਾਨਾ) ਦੇ ਤੋਹਫ਼ੇ ਵੇਚਣ ਦੇ ਮਾਮਲੇ ’ਚ ਬੇਲ ਮਿਲ ਗਈ ਸੀ। ਹਾਲਾਂਕਿ ਫਿਰ ਵੀ ਉਹ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕੇ। ਇਨ੍ਹਾਂ ਤੋਂ ਇਲਾਵਾ ਖਾਨ ਖਿਲਾਫ਼ ਤਿੰਨ ਕੇਸ ਇਸ ਤਰ੍ਹਾਂ ਦੇ ਹਨ, ਜਿਨ੍ਹਾਂ ’ਚ ਜਾਂਚ ਏਜੰਸੀਆਂ ਉਸ ਨੂੰ ਗਿ੍ਰਫ਼ਤਾਰ ਕਰ ਸਕਦੀਆਂ ਹਨ। ਇਹ ਹਨ ਅਲ-ਕਾਦਿਰ ਟਰੱਸਟ ਸਕੈਮ, ਮਹਿਲਾ ਜੱਜ ਨੂੰ ਧਮਕੀ ਦੇਣ ਅਤੇ ਹਲਫ਼ਨਾਮੇ ’ਚ ਬੇਟੀ (ਟਾਇਰੀਨ ਵ੍ਹਾਈਟ) ਦਾ ਨਾਂਅ ਛੁਪਾਉਣਾ।




