ਫੈਕਟਰੀ ’ਚ ਜ਼ਹਿਰਲੀ ਗੈਸ ਕਾਰਨ 5 ਮਜ਼ਦੂਰਾਂ ਦੀ ਮੌਤ

0
223

ਮੂਰੈਨਾ : ਮੱਧ ਪ੍ਰਦੇਸ਼ ਦੇ ਮੂਰੈਨਾ ਸਥਿਤ ਇੱਕ ਫੈਕਟਰੀ ’ਚ ਜ਼ਹਿਰੀਲੀ ਗੈਸ ਦੇ ਰਿਸਾਵ ਕਾਰਨ ਦਰਜਨ ਭਰ ਮਜ਼ਦੂਰ ਬੇਹੋਸ਼ ਹੋ ਗਏ। ਜਲਦੀ ਨਾਲ ਇਨ੍ਹਾਂ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ’ਚ ਪੰਜ ਮਜ਼ਦੂਰਾਂ ਨੂੰ ਮਿ੍ਰਤਕ ਐਲਾਨ ਦਿੱਤਾ, ਉਥੇ ਹੀ ਬਾਕੀ ਮਜ਼ਦੂਰਾਂ ਨੂੰ ਉਨ੍ਹਾ ਦੀ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਭਰਤੀ ਕਰ ਲਿਆ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੂਰੈਨਾ ਦੇ ਆਰਜ਼ੀ ਕੁਲੈਕਟਰ ਅੰਕਿਤ ਅਸਥਾਨਾ ਨੇ ਦੱਸਿਆ ਕਿ ਇਹ ਘਟਨਾ ਧਨੇਲੀ ਸਾਕਸ਼ੀ ਫੂਡ ਪ੍ਰੋਡਕਟਰ ਕੰਪਨੀ ਦੀ ਹੈ। ਉਨ੍ਹਾ ਦੱਸਿਆ ਕਿ ਫੈਕਟਰੀ ’ਚ ਬੁੱਧਵਾਰ ਸਵੇਰੇ ਕੰਮ ਚੱਲ ਰਿਹਾ ਸੀ, ਇਸ ਦੌਰਾਨ ਫੈਕਟਰੀ ’ਚ ਜ਼ਹਿਰੀਲੀ ਗੈਸ ਦਾ ਰਿਸਾਵ ਹੋਣ ਲੱਗਾ। ਇਸ ਗੈਸ ਦੀ ਚਪੇਟ ’ਚ ਆਉਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here