ਨਵੀਂ ਦਿੱਲੀ : ਸਰਕਾਰ ਨੇ ਸੋਨੇ ਦੀ ਵਧਦੀ ਦਰਾਮਦ ਅਤੇ ਵਧਦੇ ਵਪਾਰ ਘਾਟੇ ਨੂੰ ਰੋਕਣ ਲਈ ਇਸ ਧਾਤ ‘ਤੇ ਬੇਸਿਕ ਕਸਟਮਜ਼ ਡਿਊਟੀ 10.75 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ | ਇਸ ਨਾਲ ਡਾਲਰ ਦੇ ਮੁਕਾਬਲੇ ਰੁਪਏ ਨੂੰ ਥੋੜ੍ਹੀ ਮਜ਼ਬੂਤੀ ਮਿਲ ਸਕਦੀ ਹੈ | ਭਾਰਤ ਸੋਨੇ ਦੀ ਜ਼ਿਆਦਾਤਰ ਮੰਗ ਬਾਹਰੋਂ ਮੰਗਵਾ ਕੇ ਕਰਦਾ ਹੈ | ਇੰਡੀਅਨ ਬੁਲਿਅਨ ਗੋਲਡ ਐਸੋਸੀਏਸ਼ਨ ਦੇ ਸਕੱਤਰ ਸੁਰਿੰਦਰ ਮਹਿਤਾ ਮੁਤਾਬਕ ਡਿਊਟੀ ਵਧਣ ਨਾਲ ਸੋਨਾ ਆਉਣ ਵਾਲੇ ਦਿਨਾਂ ਵਿਚ 2500 ਰੁਪਏ ਪ੍ਰਤੀ 10 ਗਰਾਮ ਮਹਿੰਗਾ ਹੋ ਸਕਦਾ ਹੈ | ਭਾਰਤ ਨੇ ਮਈ ਵਿਚ 6 ਅਰਬ 3 ਕਰੋੜ ਡਾਲਰ ਦਾ ਸੋਨਾ ਦਰਾਮਦ ਕੀਤਾ ਸੀ ਜੋ ਕਿ ਪਿਛਲੇ ਸਾਲ ਦੀ ਮਈ ਦੇ ਮੁਕਾਂਬਲੇ 9 ਗੁਣਾ ਸੀ | ਇਸ ਨਾਲ ਵਪਾਰ ਘਾਟਾ ਵਧ ਕੇ 24 ਅਰਬ 29 ਡਾਲਰ ਤਕ ਦੇ ਰਿਕਾਰਡ ਪੱਧਰ ਤਕ ਪੁੱਜ ਗਿਆ | ਭਾਰੀ ਮਾਤਰਾ ਵਿਚ ਕੱਚੇ ਤੇਲ ਤੇ ਸੋਨੇ ਦੀ ਦਰਾਮਦ ਨਾਲ ਵਿਦੇਸ਼ੀ ਸਿੱਕੇ ਦਾ ਭੰਡਾਰ ਘੱਟ ਹੁੰਦਾ ਹੈ |