ਮਾਸੂਮ ਬੱਚੇ ਨੂੰ ਕੈਂਟਰ ਚਾਲਕ ਨੇ ਦਰੜਿਆ, ਮੌਤ

0
185

ਪੱਟੀ (ਸ਼ਮਸ਼ੇਰ ਸਿੰਘ ਯੋਧਾ,
ਬਲਦੇਵ ਸਿੰਘ ਸੰਧੂ)
ਤਰਨ ਤਾਰਨ ਅਧੀਨ ਪੈਂਦੇ ਪਿੰਡ ਲੌਹੁਕਾ ਵਿਖੇ ਪੰਜ ਸਾਲ ਦਾ ਮਾਸੂਮ ਬੱਚਾ ਸਕੂਲੋਂ ਪੜ੍ਹ ਕੇ ਸਕੂਲ ਵੈਨ ਰਾਹੀਂ ਆਪਣੇ ਘਰ ਆ ਰਿਹਾ ਸੀ ਤਾਂ ਜਦ ਲੌਹੁਕਾ ਅੱਡੇ ’ਤੇ ਸਕੂਲ ਵੈਨ ਨੇ ਉਸ ਬੱਚੇ ਨੂੰ ਉਤਾਰ ਦਿੱਤਾ ਤੇ ਉਹ ਬੱਚਾ ਹਰਜੋਤ ਸਿੰਘ ਸੜਕ ਪਾਰ ਕਰਨ ਲੱਗਾ ਤਾਂ ਇੱਕ ਤੇਜ਼ ਰਫਤਾਰ ਕੈਂਟਰ ਨੇ ਬੱਚੇ ਨੂੰ ਕੁਚਲ ਦਿੱਤਾ, ਜਿਸ ਕਾਰਨ ਹਰਜੋਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤੇ ਹਰਜੋਤ ਸਿੰਘ ਗੰਭੀਰ ਜ਼ਖਮੀ ਹੋਣ ਕਰਕੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਇਲਾਜ ਅਧੀਨ ਦਮ ਤੋੜ ਗਿਆ। ਇਸ ਸੰਬੰਧੀ ਥਾਣਾ ਸਿਟੀ ਪੱਟੀ ਦੇ ਐੱਸ.ਐੱਚ.ਓ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਕੈਂਟਰ ਚਾਲਕ ਮਨਜੀਤ ਸਿੰਘ ਉਰਫ ਸੋਨੂੰ ਵਾਸੀ ਵਾਰਡ ਨੰਬਰ 2 ਪੱਟੀ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਿ੍ਰਤਕ ਬੱਚੇ ਦੇ ਪਿਤਾ ਗੁਰਮੇਜ ਸਿੰਘ ਵਾਸੀ ਲੌਹੁਕਾ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੰਜ ਸਾਲ ਦਾ ਬੱਚਾ ਹਰਜੋਤ ਸਿੰਘ ਜੋ ਕਿ ਸੈਕਰਟ ਹਾਰਟ ਸਕੂਲ ਠੱਕਰਪੁਰਾ ਵਿਖੇ ਪੜ੍ਹਦਾ ਸੀ ਤੇ ਸਕੂਲ ਦੀ ਛੁੱਟੀ ਉਪਰੰਤ ਦੁਪਹਿਰ ਸਮੇਂ ਹੋਰਨਾਂ ਬੱਚਿਆਂ ਸਮੇਤ ਸਕੂਲ ਵੈਨ ਰਾਹੀਂ ਪਿੰਡ ਨੂੰ ਆ ਰਿਹਾ ਸੀ ਤਾਂ ਜਦ ਪਿੰਡ ਲੌਹੁਕਾ ਅੱਡੇ ’ਤੇ ਪਹੁੰਚਿਆ ਤਾਂ ਉਹ ਸੜਕ ਪਾਰ ਕਰਕੇ ਘਰ ਨੂੰ ਆਉਣ ਲੱਗਾ ਸੀ ਤਾਂ ਇੱਕ ਤੇਜ਼ ਰਫਤਾਰ ਕੈਂਟਰ ਪੀ.ਬੀ 02 ਸੀ.ਸੀ 9366 ਦੇ ਚਾਲਕ ਨੇ ਕੁਚਲ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਚੌਕੀ ਕੈਰੋਂ ਦੇ ਇੰਚਾਰਜ ਏ.ਐੱਸ.ਆਈ ਨਿਰਮਲ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਮਿ੍ਰਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਮਿ੍ਰਤਕ ਬੱਚੇ ਦੇ ਪਿਤਾ ਗੁਰਮੇਜ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਚਾਲਕ ਮਨਜੀਤ ਸਿੰਘ ਉਰਫ ਸੋਨੂੰ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here