ਨਵੀਂ ਦਿੱਲੀ : ਜੀ-20 ਸੰਮੇਲਨ 2023 ਖ਼ਤਮ ਹੋ ਗਿਆ। ਇਸ ਸੰਮੇਲਨ ਲਈ ਭਾਰਤ ਸਰਕਾਰ ਨੇ ਵੱਡੀ ਰਕਮ ਖਰਚ ਕੀਤੀ। ਸਰਕਾਰੀ ਰਿਕਾਰਡ ਅਨੁਸਾਰ 9 ਤੇ 10 ਸਤੰਬਰ ਨੂੰ ਹੋਏ ਇਸ ਸਮਿਟ ’ਚ 4100 ਕਰੋੜ ਰੁਪਏ ਤੋਂ ਵੱਧ ਦਾ ਖਰਚ ਹੋਇਆ ਹੈ। ਰਿਕਾਰਡ ਅਨੁਸਾਰ ਇਸ ਖਰਚ ਨੂੰ ਮੋਟੇ ਤੌਰ ’ਤੇ ਕਰੀਬ 12 ਕੈਟਾਗਰੀਆਂ ’ਚ ਵੰਡਿਆ ਗਿਆ, ਜਿਸ ’ਚ ਸੁਰੱਖਿਆ ਵਿਵਸਥਾ, ਸੜਕਾਂ ਦੀ ਸਫ਼ਾਈ, ਫੁੱਟਪਾਥਾਂ ਦਾ ਰੱਖ-ਰਖਾਅ ਤੇ ਰੌਸ਼ਨੀਆਂ ਦਾ ਇੰਤਜ਼ਾਮ ਸ਼ਾਮਲ ਹੈ। ਸਾਲ 2023-24 ਦੇ ਬਜਟ ’ਚ ਜੀ-20 ਸੰਮੇਲਨ ਦੀ ਪ੍ਰਧਾਨਗੀ ਲਈ 990 ਕਰੋੜ ਰੁਪਏ ਰੱਖੇ ਗਏ ਸਨ। ਇਸ ਤਰ੍ਹਾਂ ਸਹੀ ਮਾਇਨੇ ’ਚ ਹੋਇਆ ਚਰਚ ਬਜਟ ਰਕਮ ਤੋਂ ਕਰੀਬ ਚਾਰ ਗੁਣਾਂ ਜ਼ਿਆਦਾ ਹੈ। ਸਰਕਾਰ ਨੇ ਇਸ ਆਯੋਜਨ ਲਈ ਦਿੱਲੀ ਦੇ ਸੁੰਦਰੀਕਰਨ ’ਤੇ ਵੱਡੀ ਰਕਮ ਖਰਚ ਕੀਤੀ।