ਸਟਾਲਿਨ ਨੇ ਔਰਤਾਂ ਲਈ ਸ਼ੁਰੂ ਕੀਤੀ 1000 ਰੁਪਏ ਦੀ ਪ੍ਰਤੀ ਮਹੀਨਾ ਆਰਥਕ ਸਹਾਇਤਾ ਯੋਜਨਾ

0
166

ਕਾਂਚੀਪੁਰਮ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਦ੍ਰਾਵਿੜ ਨੇਤਾ ਸੀ ਐਨ ਅੰਨਾਦੁਰਾਈ ਦੀ ਜੈਯੰਤੀ ‘ਤੇ ਸ਼ੁੱਕਰਵਾਰ ਦ੍ਰਾਵਿੜ ਮੂਨੇਤਰ ਕੜਗਮ ਸਰਕਾਰ ਦੀਆਂ ਮਹਿਲਾਵਾਂ ਲਈ ਇੱਕ ਹਜ਼ਾਰ ਰੁਪਏ ਦੀ ਆਰਥਕ ਸਹਾਇਤਾ ਯੋਜਨਾ ਸ਼ੁਰੂ ਕੀਤੀ | ਸਟਾਲਿਨ ਨੇ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਕਈ ਲਾਭਪਾਤਰੀਆਂ ਨੂੰ ਬੈਂਕ ਦੇ ਡੈਬਿਟ ਕਾਰਡ ਦਿੱਤੇ | ਉਥੇ ਹੀ ਸੂਬਾ ਸਰਕਾਰ ਦੇ ਮੰਤਰੀਆਂ ਨੇ ਆਪਣੇ-ਆਪਣੇ ਜ਼ਿਲਿ੍ਹਆਂ ‘ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਸਟਾਲਿਨ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਇਸ ਯੋਜਨਾ ਦੀ ਸ਼ੁਰੂਆਤ ਅੰਨਾ ਦੀ ਜੈਯੰਤੀ ਅਤੇ ਕਰੁਣਾਨਿਧੀ ਦੀ ਜਨਮ ਸ਼ਤਾਬਦੀ ਦੌਰਾਨ ਹੋਈ | ਬੁਨਿਆਦੀ ਇਨਕਮ ਵਾਲੀ ਇਸ ਯੋਜਨਾ ਦਾ ਨਾਂਅ ਮਰਹੂਮ ਮੁੱਖ ਮੰਤਰੀ ਐੱਮ ਕਰੁਣਾਨਿਧੀ ਦੇ ਨਾਂਅ ‘ਤੇ ਰੱਖਿਆ ਗਿਆ ਹੈ ਅਤੇ ਸੂਬਾ ਸਰਕਾਰ ਨੇ ਇਸ ਸਹਾਇਤਾ ਯੋਜਨਾ ਨੂੰ ਮਹਿਲਾਵਾਂ ਨੂੰ ‘ਅਧਿਕਾਰ’ ਕਰਾਰ ਦਿੱਤਾ | ਸੂਬਾ ਸਰਕਾਰ ਨੇ ਇਸ ਯੋਜਨਾ ਲਈ 1.06 ਕਰੋੜ ਮਹਿਲਾਵਾਂ ਦੀ ਪਛਾਣ ਕੀਤੀ ਅਤੇ ਇੱਕ ਹਜ਼ਾਰ ਰੁਪਏ ਦੀ ਆਰਥਕ ਸਹਾਇਤਾ ਦਾ ਭੁਗਤਾਨ ਲਾਭਪਾਤਰੀਆਂ ਨੂੰ ਸਿੱਧਾ ਟਰਾਂਸਫਰ ਕੀਤਾ ਗਿਆ | ਅਧਿਕਾਰਤ ਤੌਰ ‘ਤੇ ਇਸ ਯੋਜਨਾ ਦਾ ਨਾਂਅ ‘ਕਲੈਗਨਾਰ ਮਗਲਿਰ ਉਰੀਮਾਈ ਥਿੱਤਮ’ ਹੈ, ਜਿਸ ਦਾ ਮਤਲਬ ਕਲੈਗਨਾਰ ਮਹਿਲਾਵਾਂ ਦਾ ਅਧਿਕਾਰ ਯੋਜਨਾ | ਕਰੁਣਾਨਿਧੀ ਨੂੰ ਕਲੈਗਨਾਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ, ਜਿਸ ਦਾ ਅਰਥ ਹੁੰਦਾ ਹੈ ਪ੍ਰਸਿੱਧ ਕਲਾਕਾਰ | ਸੂਬਾ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਇਸ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ 15 ਸਤੰਬਰ ਨੂੰ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ |

LEAVE A REPLY

Please enter your comment!
Please enter your name here