ਜੋ ਸਮਾਜ ਲਈ ਕੁਝ ਕਰਦੇ, ਬੁੱਤ ਉਨ੍ਹਾਂ ਦੇ ਲਗਦੇ : ਕੁਲਵੰਤ ਸਿੰਘ, ਦਲਬੀਰ ਯੂ ਕੇ

0
192

ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)-ਪ੍ਰਸਿੱਧ ਸਮਾਜ ਸੇਵੀ ਕਾਮਰੇਡ ਹਰਪਾਲ ਸਿੰਘ ਘੱਗਾ ਵੱਲੋਂ ਚਲਾਏ ਗਏ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਰੱਸਟ ਦੇ ਲੰਮਾ ਸਮਾਂ ਪ੍ਰਧਾਨ ਰਹੇ ਸਵਰਗੀ ਸਤਪਾਲ ਸਿੰਗਲਾ ਦੀ ਪਹਿਲੀ ਬਰਸੀ ਮੌਕੇ ਸਕੂਲ ਵਿੱਚ ਉਹਨਾ ਦਾ ਬੁੱਤ ਸਥਾਪਤ ਕੀਤਾ ਗਿਆ | ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਨਿਭਾਈ | ਇਸ ਮੌਕੇ ਲੋਕ ਸਭਾ ਹਲਕਾ ਪਟਿਆਲਾ ਦੇ ਸੀਨੀਅਰ ਆਪ ਆਗੂ ਦਲਬੀਰ ਸਿੰਘ ਯੂ ਕੇ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ | ਇਸ ਦੌਰਾਨ ਸਕੂਲ ਮੈਨੇਜਮੈਂਟ ਟਰੱਸਟ ਵੱਲੋਂ ਲਗਾਏ ਗਏ ਅੱਖਾਂ ਅਤੇ ਖੂਨ ਦਾਨ ਕੈਂਪ ਦਾ ਮੁਆਇਨਾ ਕੀਤਾ | ਲਾਇਨਜ਼ ਕਲੱਬ ਪਾਤੜਾਂ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਅੱਖਾਂ ਦੇ 263 ਮਰੀਜ਼ਾਂ ਦਾ ਚੈੱਕਅੱਪ ਅੱਖਾਂ ਦੇ ਮਾਹਰ ਡਾਕਟਰ ਹਿਮਾਂਸ਼ੂ ਗਰਗ ਨੇ ਕਰਕੇ ਮੁਫਤ ਦਵਾਈਆਂ ਦੇਣ ਦੇ ਨਾਲ-ਨਾਲ ਲੋੜਵੰਦਾਂ ਦੀਆਂ ਅੱਖਾਂ ਵਿੱਚ ਲੈਨਜ਼ ਪਾਉਣ ਲਈ ਚੋਣ ਕੀਤੀ ਗਈ | ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਡਾਕਟਰ ਸਾਗਰ ਦੀ ਅਗਵਾਈ ਵਿੱਚ ਪੁੱਜੀ ਟੀਮ ਨੇ ਖੂਨਦਾਨੀਆਂ ਵੱਲੋਂ ਦਾਨ ਕੀਤਾ ਗਿਆ 54 ਯੂਨਿਟ ਖੂਨ ਇਕੱਤਰ ਕੀਤਾ | ਬੁੱਤ ਤੋਂ ਪਰਦਾ ਹਟਾਉਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਆਪਣੀ ਜ਼ਿੰਦਗੀ ਵਿੱਚ ਲੋਕਾਂ ਲਈ ਕੁਝ ਕਰਨ ਵਾਲੇ ਲੋਕ ਸਦਾ ਜਿਊਾਦੇ ਰਹਿੰਦੇ ਹਨ | ਅਜਿਹੇ ਲੋਕਾਂ ਨੂੰ ਮਰਨ ਉਪਰੰਤ ਮਿਲਣ ਵਾਲਾ ਸਤਿਕਾਰ ਹੋਰਨਾਂ ਨੂੰ ਸਮਾਜ ਲਈ ਚੰਗਾ ਕਰਨ ਦੀ ਪ੍ਰੇਰਨਾ ਦਿੰਦਾ ਹੈ | ਸਵਰਗੀ ਸਤਪਾਲ ਸਿੰਗਲਾ ਦਾ ਪਰਵਾਰ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ | ਉਨ੍ਹਾ ਕਿਹਾ ਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ, ਪਰ ਹਮੇਸ਼ਾ ਬੁੱਤ ਉਹਨਾਂ ਲੋਕਾਂ ਦੇ ਹੀ ਲੱਗਦੇ ਹਨ, ਜਿਹੜੇ ਸਮਾਜ ਲਈ ਕੁਝ ਕਰਦੇ ਹਨ | ਸਕੂਲ ਪਿ੍ੰਸੀਪਲ ਗੁਰਨਾਮ ਸਿੰਘ ਜੱਜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ, ਜਦਕਿ ਟਰੱਸਟ ਦੇ ਪ੍ਰਧਾਨ ਮੋਹਨ ਸਿੰਘ ਸਿੱਧੂ ਵੱਲੋਂ ਵਿੱਦਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਸੰਬੰਧੀ ਜਾਣਕਾਰੀ ਦਿੱਤੀ ਗਈ | ਸਮਾਗਮ ਵਿੱਚ ਨਗਰ ਕੌਂਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ, ਸ਼ਿਵ ਮੋਟਰਜ਼ ਦੇ ਐੱਮ ਡੀ ਕੀਮਤ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸੋਨੀ ਜਲੂਰ, ਸਿੰਗਲਾ ਸਟੀਲਜ਼ ਇੰਡਸਟਰੀ ਦੇ ਨਰੇਸ਼ ਕੁਮਾਰ ਰਿੰਕੂ ਸਿੰਗਲਾ, ਜਸਵਿੰਦਰ ਡਿੰਪਲ, ਕੇਵਲ ਕਿ੍ਸ਼ਨ ਗੋਇਲ, ਕੁਲਵੰਤ ਸਿੰਘ ਮੌਲਵੀਵਾਲਾ, ਆਪ ਆਗੂ ਕੁਲਦੀਪ ਸਿੰਘ ਥਿੰਦ, ਮਦਨ ਲਾਲ ਗੋਇਲ, ਅੰਮਿ੍ਤ ਪਾਲ ਸਿੰਘ ਕਾਲੇਕਾ, ਬਲਜਿੰਦਰ ਸਿੰਘ ਸੋਨੀ ਠੇਕੇਦਾਰ, ਈਸ਼ਵਰ ਰਾਣਾ, ਰੇਸ਼ਮ ਸਿੰਘ, ਭੁਪਿੰਦਰਜੀਤ ਸਿੰਘ ਮੌਲਵੀਵਾਲਾ, ਗੁਰਸੇਵਕ ਸਿੰਘ ਨੰਬਰਦਾਰ, ਸਾਬਕਾ ਸਰਪੰਚ ਹਰਚਰਨ ਸਿੰਘ, ਬਲਰਾਮ ਸਿੰਘ ਧੌਂਸਾ, ਮੱਖਣ ਸਿੰਘ ਅਤੇ ਪਿਆਰਾ ਸਿੰਘ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here