‘ਇੰਡੀਆ’ ਗਠਜੋੜ ਦੀ ਭੂਪਾਲ ’ਚ ਹੋਣ ਵਾਲੀ ਰੈਲੀ ਰੱਦ

0
157

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਸ਼ਨੀਵਾਰ ਕਿਹਾ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੂਪਾਲ ’ਚ ਇੰਡੀਆ ਗਠਜੋੜ ਦੀ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ। ਕਾਂਗਰਸ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਰੈਲੀ ਦੇ ਸੰਬੰਧ ’ਚ ਕਾਂਗਰਸ ਪ੍ਰਧਾਨ ਅਤੇ ਇੰਡੀਆ ਗਠਜੋੜ ਦੇ ਹੋਰ ਸਹਿਯੋਗੀਆਂ ਦੇ ਨਾਲ ਚਰਚਾ ਚੱਲ ਰਹੀ ਹੈ। ਹਾਲਾਂਕਿ ਸੂਰਜੇਵਾਲਾ ਨੇ ਕਿਹਾ ਕਿ ਇਹ ਰੈਲੀ ਕਦੋਂ ਅਤੇ ਕਿੱਥੇ ਆਯੋਜਿਤ ਕੀਤੀ ਜਾਵੇਗੀ, ਇਸ ’ਤੇ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ। ਦੋਵੇਂ ਨੇਤਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਰਾਜਵਿਆਪੀ ‘ਜਨ ਅਕੋ੍ਰੋਸ਼ ਯਾਤਰਾ’ ਦੇ ਸੰਬੰਧ ’ਚ ਭੂਪਾਲ ਵਿੱਚ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।
ਇਸੇ ਦੌਰਾਨ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਕਿਹਾ ਕਿ ਕਾਂਗਰਸ ਦੀਆਂ ਸੱਤ ਜਨ ਅਕ੍ਰੋਸ਼ ਯਾਤਰਾਵਾਂ 19 ਸਤੰਬਰ ਗਣੇਸ਼ ਚਤੁਰਥੀ ’ਤੇ ਸ਼ੁਰੂ ਹੋਣਗੀਆਂ। ਉਹ 15 ਦਿਨਾਂ ’ਚ ਮੱਧ ਪ੍ਰਦੇਸ਼ ਦੇ ਸਾਰੇ 230 ਵਿਧਾਨ ਸਭਾ ਖੇਤਰਾਂ ’ਚ 11,400 ਕਿਲੋਮੀਟਰ ਦੀ ਯਾਤਰਾ ਕਰਨਗੇ। ਯਾਤਰਾ ਦੀ ਅਗਵਾਈ ਸੀਨੀਅਰ ਕਾਂਗਰਸੀ ਨੇਤਾ ਅਤੇ ਮੱਧ ਪ੍ਰਦੇਸ਼ ’ਚ ਆਪੋਜੀਸ਼ਨ ਦੇ ਨੇਤਾ ਡਾ. ਗੋਵਿੰਦਰ ਸਿੰਘ ਸਮੇਤ ਹੋਰ ਨੇਤਾ ਕਰਨਗੇ।
ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ ਕਿ ਤੁਹਾਡੇ ’ਚੋਂ ਕਈ ਲੋਕਾਂ ਨੂੰ ਕਾਂਗਰਸ ਪਾਰਟੀ ਤੋਂ ਸ਼ਿਕਾਇਤ ਸੀ ਕਿ ਅਸੀਂ ਦੇਸ਼ ਦੀਆਂ ਸੜਕਾਂ ’ਤੇ ਨਹੀਂ ਆਉਂਦੇ। ਮੈਨੂੰ ਉਮੀਦ ਹੈ ਕਿ ਹੁਣ ਉਹ ਸ਼ਿਕਾਇਤ ਖ਼ਤਮ ਹੋ ਗਈ ਹੈ। ਰਾਹੁਲ ਗਾਂਧੀ ਨੇ 4000 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਕੀਤੀ। ਇਹ ਸਾਡੀ ਰਾਜਨੀਤੀ ਕਰਨ ਦੇ ਤਰੀਕਿਆ ’ਚ ਇੱਕ ਮਹੱਤਵਪੂਰਨ ਮੋੜ ਸੀ। ਭਾਰਤ ਜੋੜੋ ਯਾਤਰਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਹੀ ਮੁੱਦਿਆਂ ’ਤੇ ਖੜਾ ਕਰ ਦਿੱਤਾ ਹੈ, ਜਿਸ ਦਾ ਦੇਸ਼ ਸਾਹਮਣਾ ਕਰ ਰਿਹਾ ਹੈ। ਟੀ ਵੀ ਸਮਾਚਾਰ ਦੇ ਐਂਕਰਾਂ ਦਾ ਬਾਈਕਾਟ ਕਰਨ ਨੂੰ ਲੈ ਕੇ ਉਨ੍ਹਾ ਕਿਹਾ ਕਿ ਅਸੀਂ ਪਾਬੰਦੀ, ਬਾਈਕਾਟ ਜਾਂ ਬਲੈਕ ਲਿਸਟ ਨਹੀਂ ਕੀਤਾ।
ਇਹ ਇੱਕ ਅਸਹਿਯੋਗ ਅੰਦੋਲਨ ਹੈ, ਅਸੀਂ ਸਮਾਜ ’ਚ ਨਫ਼ਰਤ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਸਹਿਯੋਗ ਨਹੀਂ ਕਰਾਂਗੇ, ਉਹ ਸਾਡੇ ਦੁਸ਼ਮਣ ਨਹੀਂ ਹਨ।
ਕੁਝ ਵੀ ਸਥਾਈ ਨਹੀਂ ਹੈ, ਜੇਕਰ ਕੱਲ੍ਹ ਨੂੰ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਜੋ ਕਰ ਰਹੇ ਸਨ ਉਹ ਭਾਰਤ ਲਈ ਚੰਗਾ ਨਹੀਂ ਤਾਂ ਅਸੀਂ ਤੋਂ ਉਨ੍ਹਾਂ ਦੇ ਸ਼ੋਅ ’ਚ ਜਾਣਾ ਸ਼ੁਰੂ ਕਰ ਦੇਵਾਂਗੇ।

LEAVE A REPLY

Please enter your comment!
Please enter your name here