ਨੰਦੁਰਬਾਰ : ਮਹਾਰਾਸ਼ਟਰ ਦੇ ਨੰਦੁਰਬਾਰ ਦੇ ਸਿਵਲ ਹਸਪਤਾਲ ’ਚ 179 ਬੱਚਿਆਂ ਦੀ ਮੌਤ ਹੋ ਗਈ। ਇਹ ਅੰਕੜਾ ਪਿਛਲੇ ਤਿੰਨ ਮਹੀਨਿਆਂ ਦਾ ਹੈ। ਬੱਚਿਆਂ ਦੀ ਮੌਤ ਦਾ ਅੰਕੜਾ ਦੇਖਦੇ ਹੋਏ ਮਿਸ਼ਨ ‘ਲਕਸ਼-80 ਦਿਨ’ ਸ਼ੁਰੂ ਕੀਤਾ ਗਿਆ ਹੈ। ਅਗਸਤ ਮਹੀਨੇ ’ਚ 86 ਬੱਚਿਆਂ ਦੀ ਮੌਤ ਹੋ ਗਈ ਸੀ। ਸਿਵਲ ਹਸਪਤਾਲ ਦੇ ਸੀ ਐੱਮ ਓ ਸਾਵਨ ਕੁਮਾਰ ਕਹਿੰਦੇ ਹਨ ਕਿ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਨੰਦੁਰਬਾਰ ਜ਼ਿਲ੍ਹੇ ’ਚ ਹੁਣ ਤੱਕ ਜੁਲਾਈ ਵਿੱਚ 75 ਮੌਤਾਂ, ਅਗਸਤ ’ਚ 86 ਮੌਤਾਂ ਅਤੇ ਸਤੰਬਰ ’ਚ 18 ਮੌਤਾਂ ਹੋਈਆਂ ਹਨ। ਮੌਤਾਂ ਦਾ ਮੁੱਖ ਕਾਰਨ ਜਨਮ ਸਮੇਂ ਘੱਟ ਭਾਰ, ਜਨਮ ਸਮੇਂ ਦਮ ਘੁਟਣਾ ਜਾਂ ਫਿਰ ਹੋਰ ਬਿਮਾਰੀਆਂ ਹਨ। ਸੀ ਐੱਮ ਓ ਨੇ ਦੱਸਿਆ ਕਿ 70 ਫੀਸਦੀ ਮੌਤਾਂ 0-28 ਦਿਨਾਂ ਦੇ ਬੱਚਿਆਂ ਦੀਆਂ ਹੋਈਆਂ ਹਨ।