35.2 C
Jalandhar
Friday, October 18, 2024
spot_img

ਕਿਰਾਏ ’ਤੇ ਲੈ ਜਾਓ ਪੁਲਸ

ਤਿਰੂਵੰਤਪੁਰਮ : ਪੁਲਸ ਜਨਤਾ ਦੀ ਸੇਵਕ ਹੁੰਦੀ ਹੈ, ਫ਼ਿਲਮਾਂ ਤੋਂ ਲੈ ਕੇ ਅਸਲ ਜ਼ਿੰਦਗੀ ’ਚ ਇਸ ਤਰ੍ਹਾਂ ਦੀਆਂ ਲਾਇਨਾਂ ਅਸੀਂ ਕਈ ਵਾਰ ਸੁਣੀਆਂ ਹਨ। ਹੁਣ ਜੇਕਰ ਕਿਹਾ ਜਾਵੇ ਕਿ ਤੁਸੀਂ ਸਹੀ ਮਾਇਨੇ ’ਚ ਪੁਲਸ ਨੂੰ ਕੁਝ ਰੁਪਏ ਦੇ ਕੇ ਕਿਰਾਏ ਦਾ ਸੇਵਕ ਬਣਾ ਸਕਦੇ ਹੋ ਤਾਂ ਕੀ ਤੁਸੀਂ ਯਕੀਨ ਕਰੋਗੋ? ਦੱਖਣ ਭਾਰਤ ਦੇ ਸੂਬੇ ਕੇਰਲ ’ਚ ਇਸ ਤਰ੍ਹਾਂ ਦੀ ਵਿਵਸਥਾ ਹੈ। ਇੱਥੇ ਤੁਸੀਂ ਸਿਰਫ਼ ਪੁਲਸ ਹੀ ਨਹੀਂ, ਬਲਕਿ ਪੁਲਸ ਥਾਣੇ ’ਤੇ ਵੀ ਅਧਿਕਾਰ ਲੈ ਸਕਦੇ।
ਲੱਗਭੱਗ 34 ਹਜ਼ਾਰ ਰੁਪਏ ਦੇ ਹਿਸਾਬ ਨਾਲ ਪ੍ਰਤੀ ਦਿਨ ਕਿਰਾਏ ’ਤੇ ਇੱਕ ਪੁਲਸ ਇੰਸਪੈਕਟਰ ਤੁਹਾਡੀ ਸੁਰੱਖਿਆ ’ਚ ਲੱਗ ਜਾਵੇਗਾ। ਟਾਇਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ ਏਨਾ ਹੀ ਨਹੀਂ ਪੈਕੇਜ ’ਚ ਉਸ ਦੇ ਨਾਲ ਇੱਕ ਪੁਲਸ ਦਾ ਡਾਗ, ਪੁਲਸ ਦੇ ਆਧੁਨਿਕ ਵਾਇਰਲੈਸ ਉਪਕਰਨ ਅਤੇ ਥਾਣਾ ਵੀ ਤੁਹਾਡਾ ਹੋਵੇਗਾ। ਪਹਿਲਾਂ ਵੀ ਇਸ ਨੂੰ ਲੈ ਕੇ ਕਈ ਵਾਰ ਵਿਵਾਦ ਹੋ ਚੁੱਕਾ ਹੈ, ਪਰ ਸਰਕਾਰ ਨੇ ਹੁਣ ਨਵੇਂ ਰੇਟ ਕਾਰਡ ਜਾਰੀ ਕੀਤੇ ਹਨ। ਨਵੇਂ ਰੇਟਾਂ ਮੁਤਾਬਿਕ ਸਰਕਲ ਇੰਸਪੈਕਟਰ ਰੈਂਕ ਦੇ ਅਧਿਕਾਰੀ ਲਈ ਪ੍ਰਤੀ ਦਿਨ 3,035 ਤੋਂ ਲੈ ਕੇ 3340 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਸਿਵਲ ਪੁਲਸ ਅਧਿਕਾਰੀ ਲਈ 610 ਰੁਪਏ ਪ੍ਰਤੀ ਦਿਨ ਦੇਣੇ ਹੋਣਗੇ। ਇਨ੍ਹਾਂ ਤੋਂ ਇਲਾਵਾ ਪੁਲਸ ਟੀਮ ’ਚ ਸ਼ਾਮਲ ਡਾਗ 7 ਹਜ਼ਾਰ 280 ਰੁਪਏ ਪ੍ਰਤੀ ਦਿਨ, ਵਾਇਰਲੈੱਸ ਉਪਕਰਨ 12 ਹਜ਼ਾਰ 130 ਰੁਪਏ ਪ੍ਰਤੀ ਦਿਨ ਅਤੇ ਪੁਲਸ ਸਟੇਸ਼ਨ ਨੂੰ 12 ਹਜ਼ਾਰ ਰੁਪਏ ’ਚ ਕਿਰਾਏ ’ਤੇ ਲਿਆ ਜਾ ਸਕਦਾ ਹੈ। ਕੇਰਲ ਸਰਕਾਰ ਦੇ ਆਦੇਸ਼ ’ਚ ਇਸ ਸੇਵਾ ਦਾ ਇਸਤੇਮਾਲ ਕਰਨ ਵਾਲੇ ਪ੍ਰਾਈਵੇਟ ਪਾਰਟੀਆਂ, ਮਨੋਰੰਜਨ, ਫ਼ਿਲਮਾਂ ਦੀ ਸ਼ੂਟਿੰਗ ਸ਼ਾਮਲ ਹੈ।
ਰਿਪੋਰਟ ਮੁਤਾਬਿਕ ਸੂਬਾ ਪੁਲਸ ਦੇ ਜਵਾਨਾਂ ਅਤੇ ਪੁਲਸ ਦੀ ਜਾਇਦਾਦ ਨੂੰ ਇਸ ਤਰ੍ਹਾਂ ਕਿਰਾਏ ’ਤੇ ਦੇਣਾ ਨੈਤਿਕਤਾ ’ਤੇ ਵੀ ਸਵਾਲ ਉੱਠਣ ਲੱਗੇ ਹਨ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਵਾਇਰਲੈੱਸ ਸੈੱਟ ਅਤੇ ਬੰਦੂਕਧਾਰੀ ਪੁਲਸ ਦੇ ਚੱਲਦੇ ਸੁਰੱਖਿਆ ਸੰਬੰਧੀ ਪ੍ਰੇਸ਼ਾਨੀਆਂ ਵੀ ਖੜੀਆਂ ਹੋ ਸਕਦੀਆਂ ਹਨ। ਬੀਤੇ ਸਾਲ ਇੱਕ ਕਾਰੋਬਾਰੀ ਦੀ ਬੇਟੀ ਦੇ ਵਿਆਹ ’ਚ 4 ਪੁਲਸ ਅਧਿਕਾਰੀਆਂ ਨੂੰ ਸੁਰੱਖਿਆ ’ਚ ਲਾਇਆ ਗਿਆ ਸੀ। ਇਸ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਸੀ।

Related Articles

LEAVE A REPLY

Please enter your comment!
Please enter your name here

Latest Articles