ਨਿਊਜ਼ ਚੈਨਲਾਂ ਦੀ ਨਿਗਰਾਨੀ ਸਖਤ ਕਰਨ ਦੀ ਲੋੜ : ਸੁਪਰੀਮ ਕੋਰਟ

0
182

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਕਿਹਾ ਹੈ ਕਿ ਉਹ ਟੀ ਵੀ ਨਿਊਜ਼ ਚੈਨਲਾਂ ਦੀ ਨਿਗਰਾਨੀ ਦੇ ਸਵੈ-ਨਿਯੰਤ੍ਰਕ ਤੰਤਰ (ਸੈਲਫ ਰੈਗੂਲੇਟਰੀ ਮੈਕਨਿਜ਼ਮ) ਨੂੰ ਸਖਤ ਬਣਾਉਣਾ ਚਾਹੁੰਦੀ ਹੈ। ਉਸ ਨੇ ਨਿਊਜ਼ ਬਰਾਡਕਾਸਟਰਾਂ ਅਤੇ ਡਿਜੀਟਲ ਐਸੋਸੀਏਸ਼ਨ (ਐੱਨ ਬੀ ਡੀ ਏ) ਨੂੰ ਨਵੇਂ ਦਿਸ਼ਾ-ਨਿਰਦੇਸ਼ ਲਿਆਉਣ ਲਈ ਚਾਰ ਹਫਤਿਆਂ ਦਾ ਸਮਾਂ ਦਿੱਤਾ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਡਵੀਜ਼ਨ ਬੈਂਚ ਨੇ ਉਨ੍ਹਾਂ ਜਵਾਬਾਂ ਦਾ ਨੋਟਿਸ ਲਿਆ ਕਿ ਐੱਨ ਬੀ ਡੀ ਏ ਨਵੇਂ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਆਪਣੇ ਮੌਜੂਦਾ ਚੇਅਰਮੈਨ ਜਸਟਿਸ (ਸੇਵਾਮੁਕਤ) ਏ ਕੇ ਸੀਕਰੀ ਅਤੇ ਸਾਬਕਾ ਪ੍ਰਧਾਨ ਆਰ ਵੀ ਰਵਿੰਦਰਨ ਨਾਲ ਸਲਾਹ ਕਰ ਰਹੀ ਹੈ। ਐੱਨ ਬੀ ਡੀ ਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਰਵਿੰਦ ਦਾਤਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਨਾਲ ਆਉਣ ਲਈ ਚਾਰ ਹਫਤਿਆਂ ਦਾ ਸਮਾਂ ਮੰਗਿਆ।

LEAVE A REPLY

Please enter your comment!
Please enter your name here