ਕੈਨੇਡਾ ’ਚ ਸਾਢੇ 9 ਲੱਖ ਪੰਜਾਬੀ

0
179

2021 ਦੀ ਇੱਕ ਰਿਪੋਰਟ ਅਨੁਸਾਰ ਕੈਨੇਡਾ ’ਚ ਪੰਜਾਬੀਆਂ ਦੀ ਗਿਣਤੀ 2.6 ਫੀਸਦੀ ਹੈ। ਮਤਲਬ ਉਥੇ 9.50 ਲੱਖ ਪੰਜਾਬੀ ਵਸੇ ਹੋਏ ਹਨ। ਇਨ੍ਹਾਂ ’ਚੋਂ 7.70 ਲੱਖ ਸਿੱਖ ਹਨ। ਕੈਨੇਡਾ ’ਚ ਬਹੁਮਤ ਲਈ ਕਿਸੇ ਪਾਰਟੀ ਨੂੰ ਲੋਕ ਸਭਾ ’ਚ 338 ਸੀਟਾਂ ’ਚੋਂ 170 ਜਿੱਤਣੀਆਂ ਹੁੰਦੀਆਂ ਹਨ। 2021 ਦੀਆਂ ਚੋਣਾਂ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ 17 ਸੀਟਾਂ ਇਸ ਤਰ੍ਹਾਂ ਦੀਆਂ ਸਨ, ਜਿਨ੍ਹਾਂ ’ਤੇ ਭਾਰਤੀ ਜਿੱਤੇ। ਇਨ੍ਹਾਂ 17 ਸਾਂਸਦਾਂ ’ਚੋਂ 16 ਪੰਜਾਬੀ ਸਨ। 2021 ਦੀਆਂ ਚੋਣਾਂ ਵਿਚ 338 ਸੀਟਾਂ ’ਤੇ 49 ਭਾਰਤੀ ਮੈਦਾਨ ’ਚ ਉਤਰੇ ਸਨ, ਜਿਨ੍ਹਾਂ ’ਚੋਂ ਲਗਭਗ 35 ਉਮੀਦਵਾਰ ਪੰਜਾਬ ਦੇ ਸਨ। ਇਨ੍ਹਾਂ ’ਚੋਂ 8 ਸੀਟਾਂ ਇਸ ਤਰ੍ਹਾਂ ਦੀਆਂ ਸਨ, ਜਿਨ੍ਹਾਂ ’ਤੇ ਪੰਜਾਬੀ ਹੀ ਪੰਜਾਬੀ ਦੇ ਸਾਹਮਣੇ ਉਮੀਦਵਾਰ ਸੀ। ਇਨ੍ਹਾਂ 8 ’ਚੋਂ 5 ਸੀਟਾਂ ’ਤੇ ਦੋ ਪੰਜਾਬੀ ਅਤੇ 3 ਸੀਟਾਂ ’ਤੇ ਤਿੰਨ-ਤਿੰਨ ਪੰਜਾਬੀ ਇੱਕ-ਦੂਜੇ ਖਿਲਾਫ਼ ਲੜੇ। ਕੈਨੇਡਾ ’ਚ ਪੰਜਾਬੀਆਂ ਨੇ ਸਭ ਤੋਂ ਵੱਧ ਸੀਟਾਂ ਓਂਟਾਰੀਓ ’ਚ ਹਾਸਲ ਕੀਤੀਆਂ। ਇੱਥੇ 8 ਸਾਂਸਦ ਪੰਜਾਬੀ ਹਨ, ਜਦਕਿ ਇਨ੍ਹਾਂ ਨੇ ਬਿ੍ਰਟਿਸ਼ ਕੋਲੰਬੀਆ ’ਚ 4, ਅਲਬਰਟਾ ’ਚ 3 ਅਤੇ ਕਿਊਬਿਕ ’ਚ ਇੱਕ ਸੀਟ ’ਤੇ ਕਬਜ਼ਾ ਕੀਤਾ।

LEAVE A REPLY

Please enter your comment!
Please enter your name here