ਨਿੱਝਰ ਟਾਰਗੈਟ ਕਿਲਿੰਗ ਲਈ ਅੱਤਵਾਦੀ ਗਰੋਹ ਬਣਾ ਰਿਹਾ ਸੀ

0
202

ਨਵੀਂ ਦਿੱਲੀ : ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਹਰਦੀਪ ਸਿੰਘ ਨਿੱਝਰ ਪੰਜਾਬ ’ਚ ਨੌਜਵਾਨਾਂ ਨੂੰ ਲੁਭਾਉਣ, ਅੱਤਵਾਦੀ ਗਰੋਹ ਬਣਾ ਕੇ ਫੰਡ ਇਕੱਠਾ ਕਰਨ ਅਤੇ ਵਪਾਰੀਆਂ ਤੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਉਸ ਨੂੰ 2020 ’ਚ ਅੱਤਵਾਦੀ ਐਲਾਨਿਆ ਗਿਆ ਸੀ। ਉਸ ਨੇ ਖਾਲਿਸਤਾਨੀ ਰਾਇਸ਼ੁਮਾਰੀ ਕਰਵਾਈ ਸੀ। ਕੌਮੀ ਜਾਂਚ ਏਜੰਸੀ (ਐੱਨ ਆਈ ਏ) ਅਤੇ ਸਪੈਸ਼ਲ ਸੈੱਲ ਨੇ ਕੁਝ ਚਾਰਜਸ਼ੀਟਾਂ ’ਚ ਉਸ ਦਾ ਜ਼ਿਕਰ ਕੀਤਾ ਹੈ, ਜੋ ਉਨ੍ਹਾਂ ਹਾਲ ਹੀ ’ਚ ਵੱਖ-ਵੱਖ ਅਦਾਲਤਾਂ ’ਚ ਦਾਇਰ ਕੀਤੀਆਂ ਹਨ। ਐੱਨ ਆਈ ਏ ਨੇ ਆਪਣੀ ਚਾਰਜਸ਼ੀਟ ’ਚ ਦੋਸ਼ ਲਾਇਆ ਹੈ ਕਿ ਉਹ ਪੰਜਾਬ ’ਚ ਟਾਰਗੇਟ ਕਿਲਿੰਗ ਲਈ ਅੱਤਵਾਦੀ ਸਮੂਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਪੈਸ਼ਲ ਸੈੱਲ ਦੀ ਚਾਰਜਸ਼ੀਟ ਵਿੱਚ ਖੁਲਾਸਾ ਹੋਇਆ ਹੈ ਕਿ ਨਿੱਝਰ ਨੀਰਜ ਬਵਾਨਾ ਗਰੋਹ ਦੇ ਮੈਂਬਰਾਂ ਦੇ ਸੰਪਰਕ ’ਚ ਸੀ। ਨਿੱਝਰ ਨੀਰਜ ਬਵਾਨਾ ਗੈਂਗ ਸਮੇਤ ਭਾਰਤੀ ਗੈਂਗਸਟਰਾਂ ਦੀ ਮਦਦ ਕਰ ਰਿਹਾ ਸੀ।

LEAVE A REPLY

Please enter your comment!
Please enter your name here