ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਜੇਕਰ ਜੰਮੂ ਕਸ਼ਮੀਰ ‘ਚ 50 ਫੀਸਦੀ ਜਨਤਾ ਨੇ ਚੋਣਾਂ ‘ਚ ਨੋਟਾ ਦਾ ਬਟਨ ਦਬਾਇਆ ਤਾਂ ਉਹ ਰਾਜਨੀਤੀ ਛੱਡ ਦੇਣਗੇ ਅਤੇ ਰਾਜਪਾਲ ਦੀ ਤਾਜਪੋਸ਼ੀ ਕਰਨਗੇ। ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ ਇੱਕ ਸਰਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 80 ਫੀਸਦੀ ਲੋਕ ਵੋਟ ਨਹੀਂ ਪਾਉਣਾ ਚਾਹੁੰਦੇ। ਇਸ ਤਰ੍ਹਾਂ ਉਮਰ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ‘ਚ 80 ਛੱਡੋ, 7 ਛੱਡੋ, 0.8 ਫੀਸਦੀ ਅਬਾਦੀ ਵੀ ਤੁਸੀਂ ਦਿਖਾ ਸਕੋਗੇ ਜੋ ਚੋਣਾਂ ਨਹੀਂ ਚਾਹੁੰਦੀ ਹੋਵੇ। ਉਨ੍ਹਾ ਕਿਹਾ, ਅਸੀਂ ਅਕਸਰ ਚੋਣਾਂ ਦੀ ਗੱਲ ਕਰਦੇ ਹਾਂ ਅਤੇ ਆਪਣੀਆਂ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਾਂ, ਪਰ ਸਾਡੇ ਲੋਕਾਂ ਨੇ ਅਜੀਬ ਗੱਲ ਕਹੀ ਅਤੇ ਕਿਹਾ ਕਿ ਇਹ ਸਰਵੇ ਹੋਇਆ। ਸਰਵੇ ਮੁਤਾਬਿਕ ਜੰਮੂ ਕਸ਼ਮੀਰ ਦੀ 80 ਫੀਸਦੀ ਆਬਾਦੀ ਚੋਣਾਂ ਨਹੀਂ ਚਾਹੁੰਦੀ। ਸ਼ਾਇਦ ਸੱਚ ਬੋਲ ਰਹੇ ਹਨ, ਪਰ ਇਹ ਆਬਾਦੀ ਹੈ ਕਿੱਥੇ। ਉਨ੍ਹਾ ਕਿਹਾ ਕਿ ਸੁਰੱਖਿਆ ਦੇ ਹਾਲਾਤ ਤੁਸੀਂ ਸਾਰੇ ਜਾਣਦੇ ਹੋ। ਜਿਨ੍ਹਾਂ ਇਲਾਕਿਆਂ ਨੂੰ ਅੱਤਵਾਦ ਮੁਕਤ ਐਲਾਨ ਦਿੱਤਾ ਗਿਆ ਸੀ, ਉਥੇ ਐਨਕਾਊਂਟਰ ਹੋ ਰਹੇ ਹਨ। ਰਾਜੌਰੀ ਅਤੇ ਪੁਣਛ ਦੇ ਨਾਲ-ਨਾਲ ਸ੍ਰੀਨਗਰ ‘ਚ ਹਮਲੇ ਹੋ ਰਹੇ ਹਨ।
ਉਮਰ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਪੰਡਤਾਂ ਨੂੰ ਵਾਪਸ ਭੇਜਣ ਦੀ ਗੱਲ ਕਰਦੇ ਹਨ, ਵਾਪਸ ਭੇਜਣ ਦੀ ਗੱਲ ਤਾਂ ਦੂਰ ਜਿਨ੍ਹਾ ਨੂੰ ਉਥੇ ਵਸਾਇਆ ਸੀ, ਉਹ ਸੜਕਾਂ ‘ਤੇ ਉਤਰ ਰਹੇ ਹਨ। ਚੁਣ-ਚੁਣ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।




